ਚੰਡੀਗੜ 20 ਅਪ੍ਰੈਲ (ਖ਼ਬਰ ਖਾਸ ਬਿਊਰੋ)
ਕੁਸ਼ਤੀ ਫੈਡਰੇਸ਼ਨ ਦੇ ਗੰਧਲੇਪਣ ਖ਼ਿਲਾਫ਼ ਰਾਜਧਾਨੀ ਦੀਆਂ ਸੜਕਾਂ, ਜੰਤਰ ਮੰਤਰ ਤੇ ਸੰਘਰਸ਼ ਕਰਨ ਵਾਲੀ ਜਾਂਬਾਜ਼ ਪਹਿਲਵਾਨ ਵਿਨੇਸ਼ ਫੋਗਟ ਨੇ 50 ਕਿੱਲੋ ਵਰਗ ਵਿੱਚ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਕੀਤਾ। ਵਿਨੇਸ਼ ਪੈਰਿਸ ਵਿਖੇ ਆਪਣੀ ਤੀਜੀ ਓਲੰਪਿਕਸ ਖੇਡੇਗੀ। ਅੰਸ਼ੂ ਮਲਿਕ ਨੇ ਵੀ ਓਲੰਪਿਕਸ ਲਈ ਕੁਆਲੀਫਾਈ ਕੀਤਾ।
ਧੰਨ ਜਿਗਰਾ ਵਿਨੇਸ਼ ਦਾ ਜਿਸ ਨੇ ਮਹਿਲਾ ਪਹਿਲਵਾਨਾਂ ਦੇ ਹੱਕਾਂ ਲਈ ਵੀ ਡਟ ਕੇ ਲੜਾਈ ਲੜੀ ਅਤੇ ਕੁਸ਼ਤੀ ਮੈਟ ਉੱਪਰ ਵੀ ਆਪਣੇ ਜ਼ੋਰ ਦਾ ਲੋਹਾ ਮਨਵਾਇਆ। ਕੁਸ਼ਤੀ ਦੇ ਘੜੰਮ ਚੌਧਰੀਆਂ ਅਤੇ ਸੋਸ਼ਲ ਮੀਡੀਆ ਦੀ ਟਰੋਲ ਆਰਮੀ ਦੇ ਮੂੰਹ ਉਤੇ ਇਹ ਚਪੇੜ ਹੈ।ਉਸ ਤੋਂ ਵੀ ਵੱਡੀ ਗੱਲ ਕਿ ਵਿਨੇਸ਼ ਦਾ ਭਾਰ ਗਰੁੱਪ 53 ਤੋਂ 50 ਕਿਲੋ ਹੋਇਆ ਕਰਕੇ ਉਸ ਨੇ ਭਾਰ ਘਟਾ ਕੇ ਛੋਟੇ ਭਾਰ ਵਰਗ ਵਿੱਚ ਕੁਆਲੀਫਾਇਰ ਮੁਕਾਬਲਾ ਲੜ ਕੇ ਓਲੰਪਿਕਸ ਕੋਟਾ ਹਾਸਲ ਕੀਤਾ।