ਚੰਡੀਗੜ੍ਹ 20 ਸਤੰਬਰ (Khabar Khass Bureau)
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਵਫ਼ਦ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਇੱਥੇ ਸਿਵਲ ਸਕੱਤਰੇਤ ਵਿਖੇ ਮੀਟਿੰਗ ਕੀਤੀ ।
ਮੀਟਿੰਗ ਵਿਚ ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਸਕੱਤਰ ਬਿਕਰਮਜੀਤ ਸ਼ੇਰਗਿੱਲ, ਡਾਇਰੈਕਟਰ ਪਸ਼ੂ ਪਾਲਣ ਡਾ ਗੁਰਸ਼ਰਨ ਸਿੰਘ ਬੇਦੀ, ਜੁਆਇੰਟ ਡਾਇਰੈਕਟਰ ਡਾ ਸ਼ਿਆਮ ਸਿੰਘ ਮੋਜੂਦ ਸਨ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆਦਾਂ ਕੇ 2011 ਵਿੱਚ ਭਰਤੀ ਹੋਏ ਵੈਟਨਰੀ ਇੰਸਪੈਕਟਰਾਂ ਵੱਲੋਂ 7000 ਤਨਖਾਹ ਤੇ 18 ਮਹੀਨੇ ਕੀਤੀ ਸਰਵਿਸ, ਸੀਨੀਅਰ ਵੈਟਨਰੀ ਇੰਸਪੈਕਟਰ ਦੀ ਪਲੇਸਮੈਂਟ ਨੂੰ ਪਰਮੋਸ਼ਨ ਕਰਾਉਣ, ਤਹਿਸੀਲ ਪੱਧਰੀ ਹਸਪਤਾਲ ਵਿਚ ਪੋਸਟਾਂ ਦੇਣ, ਜ਼ਿਲ੍ਹਾ ਵੈਟਨਰੀ ਇੰਸਪੈਕਟਰ ਦੀ ਅਸਾਮੀ ਡਿਪਟੀ ਡਾਇਰੈਕਟਰ ਦਫ਼ਤਰ ਵਿਖੇ ਕਰਨੀ ਤੇ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਦੀ ਤਨਖਾਹ 4800 ਗ੍ਰੇਡ ਪੇਅ ਨਾਲ ਫਿਕਸ ਕਰਨੀ, ਵੈਟਨਰੀ ਇੰਸਪੈਕਟਰ ਕੇਡਰ ਦੀਆਂ ਤਨਖਾਹ ਸਕੇਲ ਦੀ ਤਰੁੱਟੀਆਂ, ਵਿਭਾਗ ਦੀਆਂ ਅਸਾਮੀਆਂ ਨੂੰ ਮੁੜ ਘੋਖਣ,ਨਵੀਂ ਭਰਤੀ ਮੁਲਾਜਮਾਂ ਨੂੰ ਪੰਜਾਬ ਦਾ ਛੇਵਾਂ ਪੇਅ ਸਕੇਲ ਦੇਣ ਵਰਗੀਆਂ ਮੰਗਾਂ ਤੇ ਵਿਸਤਾਰ ਵਿਚ ਚਰਚਾ ਹੋਈ।
ਇਸ ਮੌਕੇ ਖੁਡੀਆ ਨੇ ਇਕੱਲੀ -ਇੱਕਲੀ ਮੰਗ ਦੇ ਉਪਰ ਜੱਥੇਬੰਦੀ ਦਾ ਪੱਖ ਸੁਣਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਨਾਂ ਮਸਲਿਆਂ ਸਬੰਧੀ ਬਣਦੀਆਂ ਤਜਵੀਜਾਂ ਭੇਜਣ ਦੇ ਨਿਰਦੇਸ਼ ਦਿੱਤੇ ਅਤੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕੇ ਪੰਜਾਬ ਸਰਕਾਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਵਚਨਬੱਧ ਹੈ। ਇਸ ਮੌਕੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ,ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ, ਸੂਬਾ ਆਡਿਟ ਸਕੱਤਰ ਹਰਦੀਪ ਸਿੰਘ ਗਿਆਨਾ, ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ, ਸਾਬਕਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੰਗਰੂਰ, ਜਿਲਾ ਵੈਟਨਰੀ ਇੰਸਪੈਕਟਰ ਗੁਰਮੀਤ ਸਿੰਘ ਪਟਿਆਲਾ, ਜੱਥੇਬੰਦਕ ਸਕੱਤਰ ਰਜਿੰਦਰ ਕੰਬੋਜ,ਸੀਨੀਅਰ ਵੈਟਨਰੀ ਇੰਸਪੈਕਟਰ ਅਮਰਦੀਪ ਸਿੰਘ ਸੋਹੀ,ਅਸ਼ੋਕ ਕੁਮਾਰ ਜਲੰਧਰ ਸਮੇਤ ਵਿਭਾਗੀ ਅਮਲਾ ਹਾਜ਼ਰ ਸੀ।