ਜਲੰਧਰ 13 ਅਪਰੈਲ( ਖ਼ਬਰ ਖਾਸ)
ਵਿਸਾਖੀ ਅਤੇ ਸੰਗਰਾਦ ਦੇ ਦਿਹਾੜੇ ਮੌਕੇ ਨਕੋਦਰ ਨੇੜੇ ਕਸਬਾ ਸ਼ੰਕਰ ਵਿਖੇ ਮੰਦਭਾਗੀ ਘਟਨਾ ਵਾਪਰੀ ਹੈ। ਨਿਸ਼ਾਨ ਸਾਹਿਬ ਤੇ ਚੋਲ਼ਾ ਚੜਾਉਦੇ ਹੋਏ ਕਰੰਟ ਲਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਜਖਮੀ ਹੋ ਗਏ। ਜਖਮੀਆਂ ਵਿਚੋਂ ਦੋ ਦੀ ਹਾਲਤ ਵੀ ਗੰਭੀਰ ਦ੍ਸੀ ਜਾ ਰਹੀ ਹੈ।
ਮਿ੍ਤਕਾਂ ਦੀ ਪਛਾਣ ਬੂਟਾ ਸਿੰਘ (62) ਤੇ ਮਹਿੰਦਰਪਾਲ (42) ਵਜੋਂ ਹੋਈ ਹੈ।ਮਿ੍ਤਕ ਦੇ ਭਰਾ ਜਗਦੀਸ਼ ਸਿੰਘ ਵਾਸੀ ਪਿੰਡ ਬਜੂਹਾ ਨੇ ਦਸਿਆ ਕਿ ਪਿੰਡ ਵਿਚ ਸਥਿਤ ਸ਼ਹੀਦਾਂ ਦੇ ਅਸਥਾਨ ਉਤੇ ਵਿਸਾਖੀ ਦੇ ਤਿਉਹਾਰ ਕਾਰਨ ਨਿਸ਼ਾਨ ਸਾਹਬ ਉਪਰ ਚੋਹਲਾ ਚੜਾਉਣ ਦੀ ਰਸਮ ਨਿਭਾਈ ਜਾ ਰਹੀ ਸੀ।ਪਿੰਡ ਦੇਪੰਜ ਨੌਜਵਾਨ ਨਿਸ਼ਾਨ ਸਾਹਿਬ ਉਪਰ ਚੜੇ ਹੋਏ ਸਨ ਕਿ ਨਿਸ਼ਾਨ ਸਾਹਿਬ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ। ਇਸ ਕਾਰਨ ਨਿਸ਼ਾਨ ਸਾਹਬ ਉਪਰ ਚੜੇ ਨੌਜਵਾਨਾਂ ਨੂੰ ਕਰੰਟ ਲਁਗ ਗਿਆ। ਕਰੰਟ ਲਁਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਜਖਮੀ ਹੋ ਗਏ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋ ਦੀ ਹਾਲਤ ਗੰਭੀਰ ਦਁਸੀ ਜਾ ਰਹੀ ਹੈ।