ਮੁੰਬਈ, 18 ਸਤੰਬਰ (Khabar Khass Bureau)
Stock Market Today: ਸਥਾਨਕ ਸ਼ੇਅਰ ਬਜ਼ਾਰ ਵਿਚ ਬੁੱਧਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਅਤੇ ਆਈਟੀ ਸ਼ੇਅਰਾਂ ਵਿਚ ਮੁਨਾਫ਼ਾ ਵਸੂਲੀ ਦੇ ਚਲਦਿਆਂ ਬੀਐੱਸਈ ਸੈਂਸੈਕਸ 131 ਅੰਕ ਟੁੱਟ ਕੇ ਹੇਠਾਂ ਆ ਗਿਆ। ਨਿਵੇਸ਼ਕਾਂ ਨੇ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਦੇ ਵਿਆਜ਼ ਦਰਾਂ ’ਤੇ ਫੈਸਲੇ ਤੋਂ ਪਹਿਲਾਂ ਮੁਨਾਫ਼ਾਵਸੂਲੀ ਨੂੰ ਤਰਜੀਹ ਦਿੱਤੀ। 30 ਸ਼ੇਅਰਾਂ ’ਤੇ ਅਧਾਰਿਤ ਸੈਂਸੈਕਸ 131.43 ਅੰਕ ਘਟ ਕੇ 82,948.23 ’ਤੇ ਬੰਦ ਹੋਇਆ। ਉਧਰ ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫ਼ਟੀ 41 ਅੰਕਾਂ ਦੀ ਗਿਰਾਵਟ ਦੇ ਨਾਲ 25,377.55’ਤੇ ਬੰਦ ਹੋਇਆ।