ਸਿੰਧ ਜਲ ਸੰਧੀ ’ਚ ਸੋਧ ਬਾਰੇ ਭਾਰਤ ਵੱਲੋਂ ਪਾਕਿ ਨੂੰ ਨੋਟਿਸ

ਨਵੀਂ ਦਿੱਲੀ, 18 ਸਤੰਬਰ (Khabar Khass Bureau) 

Indus Water Treaty: ਭਾਰਤ ਵੱਲੋਂ ਛੇ ਦਹਾਕੇ ਪੁਰਾਣੀ ਸਿੰਧ ਜਲ ਸੰਧੀ ਵਿਚ ਤਰਮੀਮਾਂ ਕਰਨ ਲਈ ਪਾਕਿਸਤਾਨ ਉਤੇ ਜ਼ੋਰ ਪਾਇਆ ਜਾ ਰਿਾ ਹੈ ਅਤੇ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਮੁਤੱਲਕ ਪਾਕਿਸਤਾਨ ਨੂੰ ਰਸਮੀ ਨੋਟਿਸ ਜਾਰੀ ਕਰ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਕਿਸ਼ਨਗੰਗਾ ਅਤੇ ਰਤਲੇ ਪਣ-ਬਿਜਲੀ ਪ੍ਰਾਜੈਕਟਾਂ ਸਬੰਧੀ ਲੰਬੇ ਸਮੇਂ ਤੋਂ ਜਾਰੀ ਵਿਵਾਦ ਨੇ ਭਾਰਤ ਨੂੰ ਅਜਿਹਾ ਕਰਨ ਦੇ ਰਾਹ ਪਾਇਆ ਹੈ।

ਸੂਤਰਾਂ ਨੇ ਕਿਹਾ, ‘‘ਭਾਰਤ ਨੇ ਸਿੰਧ ਜਲ ਸੰਧੀ ਦੀ ਧਾਰਾ XII(3) ਤਹਿਤ ਸਿੰਧ ਜਲ ਸੰਧੀ ਦੀ ਸਮੀਖਿਆ ਅਤੇ ਇਸ ਵਿਚ ਸੋਧਾਂ ਕਰਨ ਲਈ ਪਾਕਿਸਤਾਨ ਨੂੰ 30 ਅਗਸਤ, 2024 ਨੂੰ ਰਸਮੀ ਨੋਟਿਸ ਜਾਰੀ ਕੀਤਾ ਹੈ। ਸਿੰਧ ਜਲ ਸੰਧੀ ਦੀ ਧਾਰਾ XII(3) ਕਹਿੰਦੀ ਹੈ ਕਿ ਇਸ ਸਮਝੌਤੇ ਦੀਆਂ ਵਿਵਸਥਾਵਾਂ ਨੂੰ ਇਸ ਸਬੰਧ ਵਿਚ ਦੋਵਾਂ ਸਰਕਾਰਾਂ ਦਰਮਿਆਨ ਹੋਣ ਵਾਲੇ ਅਤੇ ਬਾਕਾਇਦਾ ਤਸਦੀਕਸ਼ੁਦਾ ਸਮਝੌਤੇ ਰਾਹੀਂ ਸਮੇਂ-ਸਮੇਂ ਉਤੇ ਸੋਧਿਆ ਜਾ ਸਕਦਾ ਹੈ।’’

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਇਸ ਇਕਰਾਰਨਾਮੇ ਤਹਿਤ ਸਿੰਧੂ, ਜੇਹਲਮ ਅਤੇ ਚਨਾਬ ਦਰਿਆਵਾਂ ਦਾ ਪਾਣੀ ਪਾਕਿਸਤਾਨ ਅਤੇ ਦੂਜੇ ਪਾਸੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਭਾਰਤ ਦੇ ਹਿੱਸੇ ਵਿਚ ਆਇਆ ਸੀ। -ਏਐੱਨਆਈ

Leave a Reply

Your email address will not be published. Required fields are marked *