ਕੀਵ, 18 ਸਤੰਬਰ (Khabar Khass Bureau)
ਯੂਕਰੇਨ ਨੇ ਰੂਸ ਦੇ ਹਥਿਆਰ ਡਿੱਪੂ ’ਤੇ ਵੱਡਾ ਡਰੋਨ ਹਮਲਾ ਕੀਤਾ ਹੈ। ਰਾਇਟਰਜ਼ ਨੇ ਯੂਕਰੇਨ ਦੇ ਸਟੇਟ ਸਕਿਉਰਿਟੀ ਸਰਵਿਸ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਦੇ ਤਵੇਰ ਖੇਤਰ ਵਿਚ ਡਰੋਨ ਹਮਲਾ ਕੀਤਾ ਗਿਆ ਜਿਸ ਨਾਲ ਕਈ ਮਿਜ਼ਾਇਲਾਂ ਤੇ ਗੋਲਾ ਬਾਰੂਦ ਨੁਕਸਾਨੇ ਗਏ। ਅਲ ਜਜ਼ੀਰਾ ਅਨੁਾਰ ਡਰੋਨ ਹਮਲੇ ਨਾਲ ਟੋਰੋਪੇਟਸ ਸ਼ਹਿਰ ਵਿਚ ਰੂਸੀ ਰੱਖਿਆ ਮੰਤਰਾਲੇ ਦੇ ਮੁੱਖ ਹਥਿਆਰ ਡਿੱਪੂ ਵਿੱਚ ਧਮਾਕਾ ਹੋਇਆ। ਇੱਥੇ ਬੈਲਿਸਟਿਕ ਮਿਜ਼ਾਇਲਾਂ ਰੱਖੀਆਂ ਹੋਈਆਂ ਸਨ। ਇਸ ਤੋਂ ਇਲਾਵਾ ਹੋਰ ਵੀ ਫੌਜੀ ਸਾਜ਼ੋ ਸਾਮਾਨ ਸੀ ਜੋ ਨੁਕਸਾਨਿਆ ਗਿਆ ਹੈ। ਬੀਬੀਸੀ ਅਨੁਸਾਰ ਇਸ ਧਮਾਕੇ ਤੋਂ ਬਾਅਦ ਕਈ ਕਿਲੋਮੀਟਰ ਖੇਤਰ ਵਿਚ ਅੱਗ ਲੱਗ ਗਈ। ਯੂਕਰੇਨ ਅਨੁਸਾਰ ਜਿੱਥੇ ਹਮਲਾ ਕੀਤਾ ਗਿਆ ਉਥੇ ਰੂਸ ਨੇ ਉਤਰੀ ਕੋਰੀਆ ਤੋਂ ਮਿਲੀਆਂ ਮਿਜ਼ਾਇਲਾਂ ਵੀ ਰੱਖੀਆਂ ਹੋਈਆਂ ਸਨ।