ਨਵੀਂ ਦਿੱਲੀ, 18 ਸਤੰਬਰ (Khabar Khass Bureau)
ਦਿੱਲੀ ਦੇ ਕਰੋਲ ਬਾਗ ਵਿਚ ਮਕਾਨ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ। ਦਿੱਲੀ ਪੁਲੀਸ ਨੇ ਦੱਸਿਆ ਕਿ ਕਰੋਲ ਬਾਗ ਇਲਾਕੇ ’ਚ ਮਕਾਨ ਡਿੱਗਣ ਤੇ ਮਲਬੇ ਹੇਠ ਆਉਣ ਕਾਰਨ ਤਿੰਨ ਹਲਾਕ ਹੋ ਗਏ। ਦਿੱਲੀ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਪੰਜ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਸਨ। ਵਧੀਕ ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਹੁਕਮਾ ਰਾਮ ਨੇ ਕਿਹਾ ਕਿ 15 ਲੋਕਾਂ ਨੂੰ ਇਸ ਮਕਾਨ ਦੇ ਮਲਬੇ ਹੇਠੋਂ ਕੱਢਿਆ ਗਿਆ ਹੈ। ਡੀਸੀਪੀ ਸੈਂਟਰਲ ਐਮ ਹਰਸ਼ ਵਰਧਨ ਨੇ ਕਿਹਾ ਇਹ ਇਮਾਰਤ ਲਗਭਗ 25 ਵਰਗ ਗਜ਼ ਦੇ ਖੇਤਰ ਵਿੱਚ ਬਣੀ ਸੀ ਜੋ ਕਾਫੀ ਪੁਰਾਣੀ ਸੀ।