ਚੰਡੀਗੜ੍ਹ 17 ਸਤੰਬਰ (ਖ਼ਬਰ ਖਾਸ ਬਿਊਰੋ)
ਨਰੇਗਾ ਵਰਕਰ ਫਰੰਟ ਇੰਡੀਆਂ ਨੇ ਪਿਛਲੇ ਦਿਨ ਸੁਨਾਮ -ਪਟਿਆਲਾ ਰੋਡ ਉਤੇ ਚਾਰ ਨਰੇਗਾ ਮਜਦੂਰਾਂ ਦੀ ਹੋਈ ਸੜ੍ਹਕ ਹਾਦਸੇ ਵਿਚ ਮੌਤ ਮਾਮਲੇ ਵਿਚ ਪੀੜ੍ਹਤ ਪਰਿਵਾਰਾਂ ਲਈ 25-25 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ ਨੇ ਕਿਹਾ ਕਿ ਪਿਛਲੇ ਸੜ੍ਹਕ ਦੇ ਕਿਨਾਰੇ ਕੰਮ ਕਰ ਰਹੇ ਸਨ। ਉਹਨਾਂ ਕਾਮਿਆਂ ਉਤੇ ਇਕ ਕੈਂਟਰ ਜਾ ਚੜਿਆ ਇਹ ਹਾਦਸਾ ਇੰਨਾਂ ਭਿਆਨਕ ਸੀ ਜਿਸ ਨਾਲ 4 ਮਜਦੂਰਾਂ ਦੀ ਮੌਕੇ ਤੇ ਮੌਤ ਹੋ ਗ਼ਈ।ਕਾਹਲੋਂ ਨੇ ਮੰਗ ਕੀਤੀ ਜਿਹਨਾਂ ਨਰੇਗਾ ਮਜਦੂਰਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ 25 25 ਲੱਖ ਹਰ ਪਰਿਵਾਰ ਨੂੰ ਮੁਆਵਜਾ ਦਿਤਾ ਜਾਵੇ ਅਤੇ ਕੈਂਟਰ ਵਾਲੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਾਹਲੋਂ ਨੇ ਦੱਸਿਆ ਅਜਿਹੀਆਂ ਘਟਨਾਮਾਂ ਪਹਿਲਾਂ ਵੀ ਬਹੁਤ ਵਾਪਰ ਚੁਕੀਆਂ ਹਨ ਜਿਵੇਂ ਕਿ ਮੁਕਤਸਰ ਜਿਲੇ ਦੇ ਪਿੰਡ ਸੰਘੂਧੌਣ, ਰੋਪੜ ਜਿਲੇ ਦੇ ਬਡਵਾਲੀ ਪਿੰਡ ਤੇ ਬਹੁਤ ਥਾਵਾਂ ਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਹਲੋਂ ਨੇ ਨਰੇਗਾ ਵਰਕਰਾਂ ਦਾ ਬੀਮਾ ਕਰਨ, ਮੈਡੀਕਲ ਸਹੂਲਤਾਂ ਦੇਣ ਦੀ ਮੰਗ ਕੀਤੀ। ਫੰਟ ਦੇ ਜਨਰਲ ਸਕੱਤਰ ਗੁਰਮੁਖ ਸਿੰਘ ਢੋਲਣ ਮਾਜਰਾ, ਅਜੈਬ ਸਿੰਘ ਬਠੋਈ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਨੇ ਮਜ਼ਦੂਰਾਂ ਦੀ ਮੌਤ ਉਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਹਾਦਸੇ ਵਿਚ ਮਰੇ ਮਜ਼ਦੂਰਾਂ ਦੇ ਪਰਿਵਾਰਾਂ ਦੀ ਮੱਦਦ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।