ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ੂਗਰ ਪੀੜਤਾਂ ਲਈ ਕੀਤਾ ਆਟਾ ਤਿਆਰ

ਲੁਧਿਆਣਾ, 17 ਸਤੰਬਰ (Khabar Khass Bureau) 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲਾ-2024 ਮੌਕੇ ਯੂਨੀਵਰਸਟਿੀ ਦੇ ਫ਼ੂਡ ਟੈਕਨੋਲੋਜੀ ਵਿਭਾਗ ਵਲੋਂ ਟੈਕਨੋਲੋਜੀ ਟਰਾਂਸਫਰ ਤਹਿਤ ਜ਼ਿਲਾ ਲੁਧਿਆਣਾ ਦੀ ਗ੍ਰੇਨਸ ਇਰਾ ਕੰਪਨੀ ਰਾਹੀਂ ਤਿਆਰ ਕੀਤੇ ਗਏ “ਡਾਇਬਟਿਕ ਕੇਅਰ ਮਲਟੀਗ੍ਰੇਨ ਆਟੇ” ਨੂੰ ਮਨਪ੍ਰੀਤ ਸਿੰਘ ਗਰੇਵਾਲ,ਪ੍ਰਧਾਨ ਪੀ. ਏ. ਯੂ. ਕਿਸਾਨ ਕਲੱਬ ਵਲੋਂ ਲਾਂਚ ਕੀਤਾ ਗਿਆ। ਇਸ ਸਬੰਧੀ ਕੰਪਨੀ ਮੈਨੇਜਰ ਨਵਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਆਟੇ ਨੂੰ ਸ਼ੂਗਰ ਦੇ ਮਰੀਜਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਅਤੇ ਇਸ ਆਟੇ ਦੀ ਲਗਾਤਾਰ ਵਰਤੋਂ ਨਾਲ ਸ਼ੂਗਰ ਦੇ ਮਰੀਜ ਆਪਣੇ ਸ਼ੂਗਰ ਲੈਵਲ ਨੂੰ ਬਿਹਤਰ ਤਰੀਕੇ ਨਾਲ ਕਾਬੂ ਵਿਚ ਰੱਖ ਸਕਦੇ ਹਨ।ਕਲੱਬ ਪ੍ਰਧਾਨ ਸ੍ਰੀ ਗਰੇਵਾਲ ਵਲੋਂ ਇਸ ਮੌਕੇ ਖਪਤਕਾਰਾਂ ਨੂੰ ਵਧੀਆ ਕੁਆਲਿਟੀ ਅਤੇ ਵਾਜਿਬ ਕੀਮਤ ‘ਤੇ ਅਜਿਹੇ ਪ੍ਰੋਡਕਟ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸ੍ਰੀ ਨਿਖਿਲ ਅੰਬਿਸ਼ ਮਹਿਤਾ ਬਾਗਵਾਨੀ ਵਿਕਾਸ ਅਫ਼ਸਰ, ਲੁਧਿਆਣਾ ਅਤੇ ਡਾ. ਨਿਰਮਲ ਸਿੰਘ ਵੀ ਮੌਜੂਦ ਸਨ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

Leave a Reply

Your email address will not be published. Required fields are marked *