ਲੁਧਿਆਣਾ, 17ਸਤੰਬਰ (Khabar Khass Bureau)
ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਚੰਡੀਗੜ੍ਹ ਵਲੋਂ ਪਿਛਲੇ ਦਿਨੀਂ ਕੀਤੇ ਗਏ ਤਬਾਦਲਿਆਂ ਤਹਿਤ ਕਪੂਰਥਲਾ ਤੋਂ ਤਬਦੀਲ ਹੋ ਕੇ ਆਏ ਜਗਤਾਰ ਸਿੰਘ ਗੁਰਮ ਨੇ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਜਿਲ੍ਹਾ ਖਜ਼ਾਨਾ ਅਫਸਰ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਜਿਲ੍ਹਾ ਖਜ਼ਾਨਾ ਅਫਸਰ ਗੁਰਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਸਮੂਹ ਵਿਭਾਗਾਂ ਦੇ ਡੀ. ਡੀ ਓਜ਼ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਤਨਖਾਹ ਬਿੱਲ ਅਤੇ ਹੋਰ ਬਕਾਇਆ ਰਾਸ਼ੀ ਦੇ ਬਿੱਲ ਅਤੇ ਜੀ. ਪੀ. ਐਫ. ਵਗੈਰਾ ਦੇ ਬਿੱਲ ਸਮੇਂ ਸਿਰ ਖਜ਼ਾਨਾ ਦਫਤਰ ਵਿਚ ਜਮ੍ਹਾ ਕਰਵਾਉਣ ਤਾਂ ਜੋ ਸਮੇਂ ਸਿਰ ਅਦਾਇਗੀ ਹੋ ਸਕੇ। ਚਾਰਜ ਸੰਭਾਲਣ ‘ਤੇ ਜਿਲ੍ਹਾ ਖਜ਼ਾਨਾ ਅਫਸਰ ਗੁਰਮ ਦਾ ਸੀ.ਪੀ.ਐਫ. ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਇਕਾਈ ਦੇ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਸੰਦੀਪ ਭੰਬਕ ਜ਼ਿਲਾ ਪ੍ਰਧਾਨ, ਕੁਲਜਿੰਦਰ ਸਿੰਘ ਬੱਦੋਵਾਲ ਸੀਨੀਅਰ ਮੀਤ ਪ੍ਰਧਾਨ , ਅਕਸ਼ਦੀਪ ਸਿੰਘ, ਸੁਪਦਿੰਰ ਸਿੰਘ, ਰਾਜੇਸ਼ ਕੁਮਾਰ ਮੌਜੂਦ ਸਨ।