ਚੰਡੀਗੜ੍ਹ 11 ਸਤੰਬਰ (ਖ਼ਬਰ ਖਾਸ ਬਿਊਰੋ)
ਇੱਥੇ ਸੈਕਟਰ 10 ਵਿਖੇ ਬੁੱਧਵਾਰ ਸ਼ਾਮ ਕੁੱਝ ਅਣਪਛਾਤੇ ਵਿਅਕਤੀਆਂ ਨੇ ਹੈਡ ਗ੍ਰੇਨਡ ਸੁੱਟਿਆ। ਹੈਡ ਗ੍ਰੇਨਡ ਸੁੱਟੇ ਜਾਣ ਨਾਲ ਜਬਰਦਸਤ ਧਮਾਕਾ ਹੋਇਆ। ਘਟਨਾ ਦੀ ਜਾਣਕਾਰੀ ਮਿਲਣ ਉਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਕੇ ਉਤੇ ਪੁੱਜ ਗਈ।
ਐੱਸ.ਐੱਸ ਪੀ ਚੰਡੀਗੜ੍ਹ ਕੰਵਰਦੀਪ ਕੌਰ ਨੇ ਦੱਸਿਆ ਕਿ ਆਟੋ ਵਿਚ ਦੋ ਬੰਦੇ ਦੇਖੇ ਗਏ ਜੋ ਵਾਰਦਾਤ ਨੂੰ ਅੰਜਾਮ ਦੇਣ ਬਾਅਦ ਨਿਕਲ ਗਏ। ਉਨਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦੀ ਇਮਾਰਤ ਨੂੰ ਕੁੱਝ ਨੁਕਸਾਨ ਪੁੱਜਿਆ ਹੈ।
ਜਾਣਕਾਰੀ ਅਨੁਸਾਰ ਸੈਕਟਰ 10 ਦੇ ਮਕਾਨ ਨੰਬਰ 575 ਵਿਖੇ ਹੇਂਡ ਗ੍ਰੇਨਡ ਸੁੱਟਿਆ ਹੈ। ਇਕ ਆਟੋ ਵਿਚ ਦੋ-ਤਿੰਨ ਵਿਅਕਤੀ ਆਏ ਸਨ। ਘਟਨਾਂ ਸਾਢੇ ਛੇ ਵਜੇ ਦੇਕਰੀਬ ਦੱਸੀ ਜਾਂਦੀ ਹੈ। ਮੌਕੇ ਤੇ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕੀਤੀ ਗਈ ਹੈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਮਾਹਿਰਾਂ ਦੀ ਟੀਮ ਜਾਂਚ ਕਰ ਰਹੀ ਹੈ। ਪੁਲਿਸ ਘਰ ਦੇ ਮਾਲਕਾਂ ਨਾਲ ਵੀ ਗੱਲਬਾਤ ਕਰ ਰਹੀ ਹੈ।