ਲੁਧਿਆਣਾ, 9 ਸਤੰਬਰ (ਖ਼ਬਰ ਖਾਸ ਬਿਊਰੋ ) ਤਹਿਸੀਲਦਾਰ ਸਤਨਾਮ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀਂ ਰਾਏਕੋਟ ਤਹਿਸੀਲ ਵਿਚ ਬਤੌਰ ਤਹਿਸੀਲਦਾਰ ਚਾਰਜ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੂੰ
ਯੂਥ ਚੇਅਰਮੈਨ ਸਿਲਵਰ ਸਮਾਜ ਸੇਵਾ ਸੁਸਾਇਟੀ ਸੰਦੀਪ ਸਿੰਘ, ਬੀ. ਪੀ. ਈ. ਓ. ਰਾਏਕੋਟ ਇਤਬਾਰ ਸਿੰਘ ਅਤੇ ਐਚ.ਟੀ ਰੇਸ਼ਮ ਸਿੰਘ ਵਲੋਂ ਜੀ ਆਇਆਂ ਆਖਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।
ਇਸ ਮੌਕੇ ਤਹਿਸੀਲਦਾਰ ਸਤਨਾਮ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਤਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।