ਲੁਧਿਆਣਾ, 8 ਅਗਸਤ (ਖ਼ਬਰ ਖਾਸ ਬਿਊਰੋ)
ਇੱਥੇ ਇਸ਼ਰ ਸਿੰਘ ਨਗਰ , ਨੇੜੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ‘ਚ ਵਸਦੇ ਮਾਤਾ ਗੁਰਦਿਆਲ ਕੌਰ ਦੀ ਯਾਦ ਵਿਚ ਪਰਿਵਾਰਕ ਮੈਂਬਰਾਂ ਨੇ ਮਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਬੂਟੇ ਲਾਏ। ਮਾਤਾ ਗੁਰਦਿਆਲ ਕੌਰ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਯਾਦ ਵਿਚ ਪੌਦਾ ਲਗਾਇਆ ਗਿਆ। ਇਸ ਮੌਕੇ ਸਾਬਕਾ ਜਿਲ੍ਹਾ ਫਾਰਮੇਸੀ ਅਫਸਰ ਬਲਵੀਰ ਸਿੰਘ ਕਾਲੀਆ, ਤਜਿੰਦਰ ਸਿੰਘ ਬਿਲਖੂ, ਡਾ. ਬਲਵਿੰਦਰ ਸਿੰਘ ਕਾਲੀਆ, ਵਾਹਿਗੁਰੂ ਪਾਲ ਸਿੰਘ, ਕੁਲਦੀਪ ਸਿੰਘ ਤੇ ਅਮਨਪ੍ਰੀਤ ਸਿੰਘ ਤੇ ਹੋਰ ਮੈਂਬਰ ਹਾਜਰ ਸਨ।
ਇਸ ਮੌਕੇ ਬਲਵੀਰ ਸਿੰਘ ਕਾਲੀਆ ਨੇ ਕਿਹਾ ਕਿ ਆਪਣੇ ਪਿਆਰਿਆਂ ਦੀ ਯਾਦ ਵਿਚ ਲਗਾਏ ਗਏ ਰੁੱਖ ਵਾਤਾਵਰਨ ਨੂੰ ਸ਼ੁੱਧ ਤਾਂ ਕਰਦੇ ਹੀ ਹਨ ਨਾਲ਼ ਦੀ ਨਾਲ਼ ਇਹ ਸਾਡੀਆਂ ਯਾਦਾਂ ਨੂੰ ਵੀ ਤਰੋ ਤਾਜਾ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ। ਕਿਉਂਕਿ ਇਸ ਤਰੀਕੇ ਲਗਾਏ ਗਏ ਪੌਦਿਆਂ ਨਾਲ਼ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਤਾਂ ਕਰਕੇ ਅਸੀਂ ਇਹਨਾਂ ਨੂੰ ਹੋਰ ਵੀ ਸ਼ਿਦਤ-ਸਤਿਕਾਰ ਨਾਲ਼ ਪਾਲਦੇ ਸੰਭਾਲਦੇ ਹਾਂ। ਉਹਨਾਂ ਕਿਹਾ ਕਿ ਕਿਸੇ ਵੀ ਯਾਦਗਾਰੀ ਪਲ ਨੂੰ ਰੁੱਖਾਂ ਦੀ ਜੂਨੀ ਦੇ ਕੇ ਅਸੀਂ ਸਾਂਝਾਂ ਤੇ ਖੁਸ਼ੀਆਂ ਦੇ ਅਹਿਸਾਸਾਂ ਨੂੰ ਉਮਰਾਂ ਤੋਂ ਵੀ ਲੰਮੇਰਾ ਬਣਾ ਸਕਦੇ ਹਾਂ