ਪਟਿਆਲਾ, 20 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪਟਿਆਲਾ ਤੇ ਰਾਜਪੁਰਾ ਦੇ ਵਿਚਕਾਰ ਸਥਿਤ ਪਿੰਡ ਕੌਲੀ ਦੇ ਨਾਲ ਲੱਗਦੇ ਨਰੜੂ ਵਿੱਚ ਅੱਜ ਖੜੀ ਕਣਕ ਨੂੰ ਅੱਗ ਲੱਗ ਗਈ। ਅੱਗ ਉਦੋਂ ਲੱਗੀ, ਜਦੋਂ ਕਿਸਾਨ ਦੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਬਿਜਲੀ ਦੀਆਂ ਤਾਰਾਂ ’ਚੋਂ ਨਿਕਲੇ ਚੰਗਿਆੜਿਆਂ ਕਾਰਨ ਅੱਗ ਲੱਗ ਗਈ। ਰਾਹਗੀਰਾਂ ਤੇ ਹੋਰਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ।।