ਚੰਡੀਗੜ੍ਹ 8ਸਤੰਬਰ (ਖ਼ਬਰ ਖਾਸ ਬਿਊਰੋ)
ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਸਿੱਧ ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਹਿੰਦੀ ਵਿੱਚ ਪਹਿਲੀ ਅਨੁਵਾਦ ਪੁਸਤਕ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਦਾ ਰੀਲੀਜ਼ ਸਮਾਰੋਹ ਬਹੁਤ ਹੀ ਭਰਵੇਂ ਇਕੱਠ ਵਿਚ ਹੋਇਆ । ਮੂਲ ਰੂਪ ਵਿੱਚ ਇਹ ਕਿਤਾਬ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਪੰਜਾਬੀ ਵਿੱਚ ਲਿਖੀ ਹੈ। ਰਿਲੀਜ਼ ਸਮਾਰੋਹ ਵਿਚ ਦੀਪਕ ਸ਼ਰਮਾ ਚਨਾਰਥਲ, ਸੁਖਦੇਵ ਰਾਮ ਸੁੱਖੀ, ਡਾ: ਵਨੀਤਾ, ਗੁਰਨਾਮ ਕੰਵਰ, ਸੁਸ਼ੀਲ ਦੁਸਾਂਝ, ਪ੍ਰੇਮ ਵਿਜ, ਕੇ. ਕੇ. ਸ਼ਾਰਦਾ, ਸੀਮਾ ਗੁਪਤਾ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਅਨੂ ਸ਼ਰਮਾ ਅਤੇ ਰਾਜ ਰਾਣੀ ਸ਼ਾਮਿਲ ਹੋਏ।
ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਤਿਹਾਸ ਦੇ ਇਸ ਪੱਖ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ।ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਇਕ ਵਿਲੱਖਣ ਕੰਮ ਹੈ । ਮੁੱਖ ਪਰਚਾ ਪੜ੍ਹਦਿਆਂ ਪ੍ਰਸਿੱਧ ਹਿੰਦੀ ਕਵਿੱਤਰੀ ਸੀਮਾ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਵੀਰ ਨਾਰੀਆਂ ਦੇ ਸੰਕਲਪ ਦੀ ਗੱਲ ਕਰਦੀ ਹੈ ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਚੰਗਾ ਅਨੁਵਾਦ ਕਿਸੇ ਰਚਨਾ ਦੀ ਪੁਨਰ ਸਿਰਜਣਾ ਹੀ ਹੁੰਦਾ ਹੈ। ਉੱਘੇ ਕਵੀ, ਅਨੁਵਾਦਕ ਅਤੇ ਚਿੰਤਕ ਗੁਰਨਾਮ ਕੰਵਰ ਨੇ ਕਿਹਾ ਕਿ ਤੱਥਾਂ ਅਧਾਰਿਤ ਇਹ ਇਕ ਇਤਿਹਾਸਿਕ ਦਸਤਾਵੇਜ਼ ਹੈ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪਾਠਕਾਂ, ਸ਼ੁਭਚਿੰਤਕਾਂ ਦਾ ਪਿਆਰ ਉਹਨਾਂ ਦਾ ਸਭ ਤੋਂ ਵੱਡਾ ਹਾਸਿਲ ਹੈ।
ਮੂਲ ਲੇਖਕ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਕਿਹਾ ਕਿ ਇਸ ਗੱਲ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ ਕੇ ਸ਼ਹੀਦਾਂ ਦੇ ਪਰਿਵਾਰਾਂ ਨੇ ਕਿੰਨੇ ਦੁੱਖ ਝੱਲੇ ਹੋਣਗੇ।
ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਪ੍ਰਸਿੱਧ ਹਿੰਦੀ ਸਾਹਿਤਕਾਰ ਪ੍ਰੇਮ ਵਿਜ ਨੇ ਕਿਹਾ ਕਿ ਅਨੁਵਾਦ ਕਰਨਾ ਕੋਈ ਸੌਖਾ ਕੰਮ ਨਹੀ। ਉੱਘੇ ਸਮਾਜ ਸੇਵੀ ਕੇ. ਕੇ. ਸ਼ਾਰਦਾ ਨੇ ਇਸ ਨੂੰ ਸ਼ਲਾਘਾਯੋਗ ਉੱਦਮ ਦੱਸਿਆ।ਲੋਕ ਨਾਥ ਸ਼ਰਮਾ ਅਤੇ ਡਾ. ਰਾਜਿੰਦਰ ਸਿੰਘ ਦੋਸਤ ਨੇ ਲੇਖਕ ਦੇ ਅਧਿਐਨ ਨੂੰ ਉੱਚਕੋਟੀ ਦਾ ਬਿਆਨਿਆ। ਸਿਮਰਜੀਤ ਗਰੇਵਾਲ ਨੇ ਦੀਪਕ ਚਨਾਰਥਲ ਦੀ ਸ਼ਖ਼ਸੀਅਤ ਬਾਰੇ ਇਕ ਖ਼ੂਬਸੂਰਤ ਗੀਤ ਸੁਣਾਇਆ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਸ਼ਾਇਰਾ, ਚਿੰਤਕ, ਅਨੁਵਾਦਕ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਸਾਬਕਾ ਕਨਵੀਨਰ ਡਾ. ਵਨੀਤਾ ਨੇ ਕਿਹਾ ਕਿ ਇਕ ਕਿਤਾਬ ਦੂਜੀ ਕਿਤਾਬ ਨੂੰ ਜਨਮ ਦਿੰਦੀ ਹੈ। ਨਾਰੀ-ਵਾਦ ਇਕ ਦ੍ਰਿੜ੍ਹ ਸੰਕਲਪ ਹੈ।ਧੰਨਵਾਦੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਸਮਾਗਮ ਨੂੰ ਯਾਦਗਾਰੀ ਦੱਸਿਆ।
ਸਮਾਰੋਹ ਵਿਚ ਰੇਖਾ ਮਿੱਤਲ, ਮਨਜੀਤ ਕੌਰ ਮੀਤ, ਵਰਿੰਦਰ ਸਿੰਘ ਚੱਠਾ, ਸੁਨੀਲ ਕਟਾਰੀਆ, ਮੀਟ ਰੰਗਰੇਜ਼, ਲਾਭ ਸਿੰਘ ਲਹਿਲੀ, ਹਰਬੰਸ ਸੋਢੀ, ਹਰਮਿੰਦਰ ਕਾਲੜਾ, ਭਗਤ ਰਾਮ ਰੰਗਾੜਾ, ਨਿੰਮੀ ਵਸ਼ਿਸ਼ਟ, ਆਰ. ਪੀ. ਵਸ਼ਿਸ਼ਟ, ਲਾਭ ਸਿੰਘ, ਸ਼ੁਭਮ ਕੌਸ਼ਲ, ਨਿਤਿਨ ਸ਼ਰਮਾ, ਵਿਜੇ ਕਪੂਰ, ਸੁਭਾਸ਼ ਭਾਸਕਰ, ਬਬੀਤਾ ਕਪੂਰ, ਸੁਖਵਿੰਦਰ ਸਿੰਘ ਸਿੱਧੂ, ਪਾਲ ਅਜਨਬੀ, ਸੁਰਜੀਤ ਸਿੰਘ ਧੀਰ, ਸੁਰਿੰਦਰ ਕੁਮਾਰ, ਪਰਮਜੀਤ ਪਰਮ, ਦਵਿੰਦਰ ਬਾਠ, ਸਰਬਜੀਤ ਧਾਲੀਵਾਲ, ਸੁਰਮੀਤ ਕੌਰ, ਸੁਧਾ ਮਹਿਤਾ, ਰਾਜਿੰਦਰ ਕੌਰ, ਜਤਿਨ ਸਲਵਾਨ, ਰੇਣੂਕਾ ਸਲਵਾਨ, ਊਸ਼ਾ ਕੰਵਰ, ਸੁਨੀਤਾ ਰਾਣੀ, ਗੁਰਜੀਤ ਕੌਰ, ਰਾਜਿੰਦਰ ਸਿੰਘ ਧੀਮਾਨ, ਮਨਮੋਹਨ ਸਿੰਘ ਕਲਸੀ, ਕਮਲਜੀਤ ਸਿੰਘ ਬਨਵੈਤ, ਡਾ. ਸੁਰਿੰਦਰ ਗਿੱਲ, ਸ਼ਾਇਰ ਭੱਟੀ, ਭਜਨ ਸਿੰਘ, ਜੋਗਿੰਦਰ ਸਿੰਘ ਹੱਲੋਮਾਜਰਾ, ਸੁਖਜੀਤ ਸਿੰਘ ਸੁੱਖਾ, ਸੁਰਜੀਤ ਸੁਮਨ, ਨਰਿੰਦਰ ਪਾਲ ਸਿੰਘ ਕੋਮਲ, ਸੋਮੇਸ਼ ਗੁਪਤਾ, ਗੁਰਵਿੰਦਰ ਕੌਰ, ਸੁਮਿਤ ਸਿੰਘ, ਡਾ. ਮੇਹਰ ਮਾਣਕ, ਦਰਸ਼ਨ ਤਿਉਣਾ, ਸਿਰੀ ਰਾਮ ਅਰਸ਼, ਡਾ. ਮਨਜੀਤ ਸਿੰਘ ਬੱਲ, ਬਹਾਦਰ ਸਿੰਘ ਗੋਸਲ, ਗੁਰਦੇਵ ਸਿੰਘ ਗਿੱਲ, ਹਰਬੰਸ ਕੌਰ ਗਿੱਲ, ਡਾ. ਨੀਨਾ ਸੈਣੀ, ਬਲਬੀਰ ਤਨਹਾ, ਅਸ਼ੋਕ ਨਾਦਿਰ, ਬਿਮਲਾ ਗੁਗਲਾਨੀ, ਡਾ. ਗੁਰਮੇਲ ਸਿੰਘ, ਗੋਵਰਧਨ ਗੱਬੀ, ਮਿੱਕੀ ਪਾਸੀ, ਜਗਦੀਸ਼, ਸੁਖਚੈਨ ਸਿੰਘ ਭੰਡਾਰੀ, ਕਰਨਵੀਰ ਸਿੰਘ, ਰਾਕੇਸ਼ ਸ਼ਰਮਾ, ਸੰਜੇ ਗੁਪਤਾ, ਪਵਨ ਸ਼ਰਮਾ, ਨੀਲੂ ਰਾਜ, ਜਸਬੀਰ ਪਾਲ ਸਿੰਘ, ਆਤਿਸ਼ ਗੁਪਤਾ, ਸੌਰਭ ਦੁੱਗਲ, ਪਲਵਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ, ਨਰਿੰਦਰ ਕੌਰ ਨਸਰੀਨ, ਕੰਵਲਦੀਪ ਕੌਰ, ਸ਼ਿੰਦਰਪਾਲ ਸਿੰਘ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਨੇਹਾ ਸ਼ਰਮਾ, ਸ਼ਮਸ਼ੀਲ ਸਿੰਘ ਸੋਢੀ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਢਿੱਲੋਂ, ਗੁਰਜੋਧ ਕੌਰ, ਅਮਿਤ ਚੋਪੜਾ, ਰਾਜੇਸ਼ ਬੈਨੀਵਾਲ, ਤੇਜਾ ਸਿੰਘ ਥੂਹਾ, ਕੁਲਤਾਰ ਸਿੰਘ ਮੀਆਂਪੁਰੀ, ਜੈ ਸਿੰਘ ਛਿੱਬਰ, ਅਮਰਪਾਲ ਸਿੰਘ ਬੈਂਸ, ਨਵਦੀਪ ਸਿੰਘ, ਪ੍ਰਵੇਸ਼ ਚੌਹਾਨ, ਕੇਵਲਜੀਤ ਸਿੰਘ ਕੰਵਲ, ਮਮਤਾ ਕਾਲੜਾ, ਨੀਰ ਕਾਂਤ ਸ਼ਰਮਾ, ਸ਼ਾਇਨਾ, ਪੂਨਮ ਸ਼ਰਮਾ, ਅਜੀਤ ਕੰਵਲ ਸਿੰਘ ਹਮਦਰਦ ਅਤੇ ਅਨਿਲ ਭਾਰਦਵਾਜ ਤੇ ਹਰ ਸਖਸੀਅਤਾਂ ਹਾਜ਼ਰ ਸਨ।