ਮਿਸ਼ਰੀ ਵਰਗੇ ਬੋਲ ਤੇਰੇ, ਜਿਵੇਂ ਦਰਿਆ ਕੋਈ ਸਹਿਕਦਾ !

ਰੂਹ ਦੇ ਜਾਇਆ !

ਰੂਹ ਮੇਰੀ ਦੇ ਜਾਇਆ,
ਤੂੰ ਰਹੇ ਸਦਾ ਹੀ ਚਹਿਕਦਾ !
ਤੇਰੀ ਖ਼ੁਸ਼ਬੂ ਸੀਨੇ ਘੁਲ਼ ਜਾਂਦੀ,
ਤੂੰ ਰਹੇ ਸਦਾ ਹੀ ਮਹਿਕਦਾ !
ਤੇਰੇ ਹੱਥਾਂ ਦੀ ਛੋਹ ਇੰਝ ਲਗਦੀ,
ਜਿਵੇਂ ਬੱਦਲ਼ ਕੋਈ ਦਹਿਕਦਾ !
ਮਿਸ਼ਰੀ ਵਰਗੇ ਬੋਲ ਤੇਰੇ,
ਜਿਵੇਂ ਦਰਿਆ ਕੋਈ ਸਹਿਕਦਾ !
ਕੁਲ ਖ਼ਲਕਤ ਵਿੱਚ ਤੂੰ ਸਭ ਤੋਂ ਪਿਆਰਾ,
ਪੱਬਾਂ ਭਾਰ ਸੀ ਤੂੰ ਟਹਿਕਦਾ !
ਜੀਅੜਾ ਤੂੰ ਮੇਰੇ ਦਿਲ ਦਾ ਟੁਕੜਾ,
ਤੂੰ ਰਹੇ ਸਦਾ ਹੀ ਮਹਿਕਦਾ !
ਤੂੰ ਰਹੇ ਸਦਾ ਹੀ ਮਹਿਕਦਾ !!

ਮੋਨਿਕਾ ਧੀਮਾਨ ਸੁਨਾਮ
9888933493

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

Leave a Reply

Your email address will not be published. Required fields are marked *