ਜੱਗੋ ਤੇਰਵੀਂ, ਵਾਹ ! ਹੁਣ ਅਧਿਆਪਕਾਂ ਨੂੰ ਲਾਇਆ ਡਿਊਟੀ ਮਜਿਸਟ੍ਰੇਟ

ਚੰਡੀਗੜ੍ਹ 28 ਅਗਸਤ (ਖ਼ਬਰ ਖਾਸ ਬਿਊਰੋ)

ਪੰਜਾਬ ਸਰਕਾਰ ਦੇ ਕੁੱਝ ਅਧਿਕਾਰੀ ਅਜਿਹੇ ਜੱਗੋ ਤੇਰਵੇਂ ਫੈਸਲੇ ਲੈਂਦੇ ਹਨ, ਜਿਸ ਨਾਲ ਸਰਕਾਰ ਦੀ ਚੰਗੀ ਕਿਰਕਿਰੀ ਹੁੰਦੀ ਹੈ। ਅਧਿਕਾਰੀਆਂ ਵਲੋਂ ਲਏ ਗਏ ਫੈਸਲਿਆਂ ਨਾਲ ਹੋਈ ਕਿਰਕਿਰੀ ਕਾਰਨ ਸਰਕਾਰ ਪਿਛਲੇ ਮਹੀਨਿਆਂ ਦੌਰਾਨ ਅੱਧਾ ਦਰਜ਼ਨ ਤੋ ਵੱਧ ਫੈਸਲੇ ਵਾਪਸ ਲੈ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਧਿਕਾਰੀ ਅਜਿਹੇ ਫੈਸਲੇ ਲੈਣ ਲੱਗੇ ਆਪਣੇ  ਉਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਦੇ ਹਨ ਜਾਂ ਨਹੀਂ।

ਸੰਗਰੂਰ ਦੇ SDM ਨੇ ਇਕ ਅਜਿਹਾ ਫੈਸਲਾ ਲਿਆ ਹੈ। ਜਿਹੜਾ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ। ਐਸ.ਡੀ.ਐਮ ਸੰਗਰੂਰ ਨੇ 28 ਅਗਸਤ ਨੂੰ ਜਾਰੀ ਕੀਤੇ ਦਫ਼ਤਰੀ ਹੁਕਮ

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਅਨੁਸਾਰ ਪੰਜ ਅਧਿਆਪਕਾਂ ਸਮੇਤ ਸੱਤ ਅਧਿਕਾਰੀਆਂ ਨੂੰ ਡਿਊਟੀ ਮਜਿਸਟਰੇਟ ਨਿਯੁਕਤ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੀ.ਵੀ.ਆਈ.ਪੀ ਕਲਚਰ ਖ਼ਤਮ ਕਰਨ ਅਤੇ ਅਧਿਆਪਕਾਂ ਤੋ ਵਿੱਦਿਆ ਤੋਂ ਬਿਨਾਂ ਕੋਈ ਹੋਰ ਕੰਮ ਨਾ ਲੈਣ ਕਰਨ ਸੱਤਾ ਵਿਚ ਆਈ ਸੀ, ਪਰ ਇਹ ਦੋਵੇਂ ਵਾਅਦਿਆਂ ਨੂੰ ਆਪ ਨੇ ਦਰਕਿਨਾਰ ਕਰ ਦਿੱਤਾ ਹੈ।

ਇਹਨਾਂ ਨੂੰ ਲਾਇਆ ਡਿਊਟੀ ਮਜਿਸਟਰੇਟ

ਐਸ.ਡੀ.ਐਮ ਹੁਕਮ ਅਨੁਸਾਰ ਹਰਦੇਵ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ , ਹਰਬੰਸ ਸਿੰਘ ਅੰਗਰੇਜ਼ੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਿਆਓ, ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ,  ਨਿਰਵੰਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਸੰਗਰੂਰ, ਰਣਜੋਧ ਸਿੰਘ ਜ਼ਿਲਾ ਭਾਸ਼ਾ ਅਫ਼ਸਰ ਸੰਗਰੂਰ,  ਜਸਵੀਰ ਸਿੰਘ ਕੰਪਿਊਟਰ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ ਅਤੇ ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੂੰਗਾਂ ਨੂੰ ਡਿਊਟੀ ਮਜਿਸਟਰੇਟ ਲਗਾਉਣ ਦੇ ਹੁਕਮ ਦਿੱਤੇ ਹਨ। ਇਹਨਾਂ ਸਾਰੇ ਅਧਿਕਾਰੀਆਂ, ਮੁਲਾਜ਼ਮਾੰ ਨੂੰ ਵੱਖ ਵੱਖ ਦਿਨ ਤੇ ਤਾਰੀਖ ਲਈ ਡਿਊਟੀ ਮਜਿਸਟਰੇਟ ਲਗਾਇਆ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਉਪ ਮੰਡਲ ਮਜਿਸਟਰੇਟ ਸੰਗਰੂਰ ਨੇ ਦਫ਼ਤਰੀ ਹੁਕਮ ਨੰਬਰ 112/ ਫਕ ਮਿਤੀ 27 ਅਗਸਤ 2024 ਜਾਰੀ ਕਰਦਿਆਂ ਕਿਹਾ ਹੈ ਕਿ ਸੰਗਰੂਰ ਜ਼ਿਲੇ ਵਿਚ ਮੁੱਖ ਮੰਤਰੀ ਤੇ ਹੋਰ ਵੀ.ਵੀ.ਆਈ ਪੀਜ਼ ਦਾ ਆਉਣਾ ਜਾਣਾ ਰਹਿੰਦਾ ਹੈ। ਸ਼ਹਿਰ ਵਿਚ ਆਮ ਤੌਰ ਤੇ ਧਰਨੇ ਪ੍ਰਦਰਸ਼ਨ ਲੱਗਦੇ ਰਹਿੰਦੇ ਹਨ । ਇਸ ਲਈ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਡਿਊਟੀ ਮਜਿਸਟਰੇਟ ਲਗਾਏ ਜਾਂਦੇ ਹਨ। ਇਸ ਹੁਕਮ ਦਾ ਉਤਾਰਾ ਐਸ.ਡੀ.ਐਮ ਨੇ ਜਿਲੇ ਦੇ ਉਚ ਅਧਿਕਾਰੀਆਂ ਨੂੰ ਵੀ ਭੇਜਿਆ ਹੈ।

 

Leave a Reply

Your email address will not be published. Required fields are marked *