ਨਵੀਂ ਦਿੱਲੀ 28 ਅਗਸਤ (ਖ਼ਬਰ ਖਾਸ ਬਿਊਰੋ)
ਰੁਚੀ ਕਾਲੜਾ ਅਤੇ ਆਸ਼ੀਸ਼ ਮਹਾਪਾਤਰਾ (ਪਤੀ-ਪਤਨੀ) ਨੇ ਦੇਸ਼ ਵਾਸੀਆਂ ਲਈ ਇਕ ਮਿਸਾਲ ਪੈਦਾ ਕੀਤੀ ਹੈ। ਪਤੀ-ਪਤਨੀ ਨੇ ਉਹਨਾਂ ਲੋਕਾਂ ਲਈ ਮਿਸਾਲ ਪੈਦਾ ਕੀਤੀ, ਜੋ ਜ਼ਿੰਦਗੀ ਤੋਂ ਨਾਰਾਸ਼ ਹੋ ਜਾਂਦੇ ਹਨ ਜਾਂ ਜਿਹਨਾਂ ਦਾ ਆਈਡੀਆ ਵਾਰ ਵਾਰ ਰੱਦ ਹੋ ਜਾਂਦਾ ਹੈ।
ਪਤੀ-ਪਤਨੀ ਨੇ ਮਿਲ ਕੇ ਦੋ ਕੰਪਨੀਆਂ ਬਣਾਈਆਂ ਹਨ। ਇਹ ਦੋਵੇਂ ਕੰਪਨੀਆਂ ਅੱਜ ‘ਯੂਨੀਕੋਰਨ’ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ। ਦੋਵਾਂ ਕੰਪਨੀਆਂ ਦੀ ਕੁੱਲ ਕੀਮਤ 52,000 ਕਰੋੜ ਰੁਪਏ ਤੋਂ ਵੱਧ ਹੈ। ਇਹ ਭਾਰਤ ਦਾ ਪਹਿਲਾ ਜੋੜਾ ਬਣ ਗਿਆ ਹੈ ਜਿਹਨਾਂ ਕੋਲ ਦੋ-ਦੋ ਯੂਨੀਕੋਰਨ ਕੰਪਨੀਆਂ ਹਨ।
ਰੁਚੀ ਅਤੇ ਆਸ਼ੀਸ਼ ਦੀ ਸਫਲਤਾ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਨੂੰ ਸ਼ੁਰੂਆਤੀ ਦਿਨਾਂ ‘ਚ ਕਾਫੀ ਸੰਘਰਸ਼ ਕਰਨਾ ਪਿਆ। ਰੁਚੀ ਕਾਲੜਾ ਨੇ ਆਪਣੀ ਪੜ੍ਹਾਈ IIT ਦਿੱਲੀ ਤੋਂ ਪੂਰੀ ਕੀਤੀ । ਇਸ ਤੋਂ ਬਾਅਦ ਉਸਨੇ ਇੰਡੀਅਨ ਸਕੂਲ ਆਫ ਬਿਜ਼ਨਸ ਤੋਂ ਐਮ.ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੁਚੀ ਨੇ ਮੈਕਿੰਸੀ ਵਰਗੀ ਵੱਡੀ ਕੰਪਨੀ ਵਿੱਚ ਅੱਠ ਸਾਲ ਕੰਮ ਕੀਤਾ। ਸਾਲ 2015 ਵਿੱਚ, ਉਸਨੇ ਆਪਣੇ ਪਤੀ ਆਸ਼ੀਸ਼ ਮਹਾਪਾਤਰਾ ਦੇ ਨਾਲ ‘ਆਫ ਬਿਜ਼ਨਸ’ ਸ਼ੁਰੂ ਕੀਤਾ। ਇਹ ਇੱਕ B2B ਪਲੇਟਫਾਰਮ ਹੈ, ਜਿੱਥੇ ਕੱਚਾ ਮਾਲ, ਉਦਯੋਗਿਕ ਸਮਾਨ ਆਦਿ ਵੇਚਿਆ ਜਾਂਦਾ ਹੈ। ਅੱਜ ਇਸ ਕੰਪਨੀ ਦੀ ਕੀਮਤ 44,000 ਕਰੋੜ ਰੁਪਏ ਹੈ।
2021 ਵਿੱਚ ਆਫ ਬਿਜ਼ਨਸ ਦੀ ਕੁੱਲ ਆਮਦਨ 197.53 ਕਰੋੜ ਰੁਪਏ ਸੀ, ਜੋ ਅਗਲੇ ਹੀ ਸਾਲ ਵਧ ਕੇ 312.97 ਕਰੋੜ ਰੁਪਏ ਹੋ ਗਈ। 2021-22 ‘ਚ ਕੰਪਨੀ ਦਾ ਮੁਨਾਫਾ 60.34 ਕਰੋੜ ਰੁਪਏ ਸੀ, ਜੋ ਪਿਛਲੇ ਸਾਲ 39.94 ਕਰੋੜ ਰੁਪਏ ਸੀ। ਵਿੱਤੀ ਸਾਲ 2021-22 ਵਿੱਚ ਆਫ ਬਿਜ਼ਨਸ ਦੀ ਕੁੱਲ ਕੀਮਤ ਲਗਭਗ 7,269 ਕਰੋੜ ਰੁਪਏ ਸੀ ਅਤੇ ਟੈਕਸ ਤੋਂ ਬਾਅਦ ਕੰਪਨੀ ਦਾ ਲਾਭ 125.63 ਕਰੋੜ ਰੁਪਏ ਸੀ।
2016 ਵਿੱਚ ਇੱਕ ਇੰਟਰਵਿਊ ਦੌਰਾਨ ਰੁਚੀ ਨੇ ਦੱਸਿਆ ਸੀ ਕਿ ਸ਼ੁਰੂ ਵਿੱਚ 73 ਨਿਵੇਸ਼ਕਾਂ ਨੇ ਉਸ ਦੇ ਵਿਚਾਰ ਨੂੰ ਬੇਕਾਰ ਦੱਸਦਿਆਂ ਰੱਦ ਕਰ ਦਿੱਤਾ ਸੀ। ਹਾਲਾਂਕਿ, ਉਸਨੂੰ ਆਪਣੀ ਕੰਪਨੀ ਸ਼ੁਰੂ ਕਰਨ ਲਈ ਸਿਰਫ਼ ਇੱਕ ਨਿਵੇਸ਼ਕ ਦੀ ਲੋੜ ਸੀ। ਅੱਜ ਰੁਚੀ ਅਤੇ ਆਸ਼ੀਸ਼ ਦੀਆਂ ਦੋਵਾਂ ਕੰਪਨੀਆਂ ਦੀ ਕੁੱਲ ਕੀਮਤ 52,000 ਕਰੋੜ ਰੁਪਏ ਹੈ। 2022 ਵਿੱਚ ਰੁਚੀ ਦੀ ਕੁੱਲ ਜਾਇਦਾਦ ਲਗਭਗ 2600 ਕਰੋੜ ਰੁਪਏ ਸੀ।