ਸੰਗਰੂਰ, 19 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸੰਗਰੂਰ ਜੇਲ੍ਹ ਵਿਚ ਕੈਦੀਆਂ ਦਰਮਿਆਨ ਹੋਏ ਝਗੜੇ ਵਿਚ ਦੋ ਕੈਦੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਲਾਂਕਿ ਝਗੜੇ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ, ਪਰ ਪਤਾ ਲੱਗਿਆ ਹੈ ਕਿ ਕੈਦੀਆਂ ਦੇ ਦੋ ਗੁੱਟਾਂ ਵਿਚਕਾਰ ਜਬਰਦਸਤ ਲੜਾਈ ਹੋਈ। ਜਿਸ ਕਾਰਨ ਮਹੁੰਮਦ ਹੀਰਸ (25) ਅਤੇ ਧਰਮਿੰਦਰ ਸਿੰਘ (25)ਵਾਸੀ ਕਲਿਆਣ ਦੀ ਮੌਤ ਹੋ ਗਈ, ਜਦਕਿ ਗਗਨਦੀਪ ਸਿੰਘ (25) ਵਾਸੀ ਹਮੀਦੀ ਅਤੇ ਸਾਹਿਬਾਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਹਨਾਂ ਨੂੰ ਇਲਾਜ਼ ਲਈ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਦੱਸਿਆ ਹੈ ਕਿ ਕੈਦੀ ਇਕ ਬੈਰਕ ਵਿਚ ਬੰਦ ਸਨ, ਕੈਦੀਆ ਦੇ ਇਕ ਗੁ੍ਟ ਨੇ ਤੇਜ਼ਧਾਰ ਹਥਿਆਰ (ਕਟਰ) ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਕੈਦੀਆਂ ਵਿਚਾਲੇ ਹੋਈ ਝੜਪ ਨਾਲ ਦੋ ਕੈਦੀਆਂ ਦੀ ਮੌਤ ਹੋ ਗਈ , ਜਦੋਂਕਿ ਦੋ ਕੈਦੀ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ‘ਚ ਲਿਆਂਦਾ ਗਿਆ। ਜਿਨਾਂ ਵਿਚ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਜਿਨਾਂ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਹੈ।