ਚੰਡੀਗੜ੍ਹ 26 ਅਗਸਤ (ਖ਼ਬਰ ਖਾਸ ਬਿਊਰੋ)
ਪਿੰਡ ਡੱਡੂ ਮਾਜਰਾ ਵਿਖੇ ਜੈ ਬਾਬਾ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪ੍ਰਵਾਸੀ ਭਾਰਤੀ ਅਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸਤੀ ਦੰਗਲ ਦਰੋਣਾਚਾਰੀਆ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ, ਰਾਜੇਸ਼ ਧੀਮਾਨ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ। ਇਸ ਕੁਸ਼ਤੀ ਦੰਗਲ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਪ੍ਰਧਾਨ, ਅਮਰੀਕ ਸਿੰਘ ਵਾਇਸ ਪ੍ਰਧਾਨ, ਤਾਰਾ ਸਿੰਘ ਨੇ ਦੱਸਿਆ ਕਿ ਇਸ ਵਾਰ ਝੰਡੀ ਦੀ ਕੁਸਤੀ ਪ੍ਰਦੀਪ ਜੀਰਕਪੁਰ ਤੇ ਗੌਰਵ ਮਾਛੀਵਾੜਾ ਦੇ ਦਰਮਿਆਨ ਹੋਈ, ਦੋਨਾਂ ਪਹਿਲਵਾਨਾਂ ਵਿੱਚ ਗਹਿਗੱਚਵਾਂ ਮੁਕਾਬਲਾ ਹੋਇਆ, ਵਾਧੂ ਸਮੇਂ ਦੌਰਾਨ ਅੰਕਾਂ ਦੇ ਅਧਾਰ ਤੇ ਕਰਵਾਈ ਕੁਸਤੀ ਵਿੱਚ ਪ੍ਰਦੀਪ ਜੀਰਕਪੁਰ ਨੇ ਪਹਿਲਾਂ ਅੰਕ ਬਣਾ ਕੇ ਗੌਰਵ ਮਾਛੀਵਾੜਾ ਨੂੰ ਮਾਤ ਦਿੱਤੀ ਅਤੇ ਝੰਡੀ ਦੀ ਕੁਸਤੀ ਤੇ ਕਬਜਾ ਕਰ ਲਿਆ। ਇਸ ਝੰਡੀ ਦੀ ਕੁਸ਼ਤੀ ਦਾ ਇਨਾਮ 2.21 ਲੱਖ ਰੁਪਏ ਇਨਾਮ ਦਿੱਤਾ ਗਿਆ। ਦੋ ਨੰਬਰ ਝੰਡੀ ਦੀ ਕੁਸ਼ਤੀ ਸ਼ੇਰਾ ਬਾਬਾ ਫਲਾਹੀ ਨੇ ਮੁਕੇਸ ਕੁਹਾਲੀ ਨੂੰ ਚਿੱਤ ਕਰਕੇ ਜਿੱਤੀ। ਇਨ੍ਹਾਂ ਕੁਸਤੀਆਂ ਦਾ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ। ਸਵੇਰ ਤੋਂ ਭਗਤ ਤਰਲੋਚਨ ਸਿੰਘ ਪੁਆਧੀ ਅਖਾੜਾ ਵੀ ਲੱਗਿਆ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਚੰਡੀਗੜ੍ਹ, ਜਗਜੀਤ ਸਿੰਘ ਮਾਝਾ ਸੀ. ਐਮ. ਡੀ. ਪੀ. ਸੀ. ਐਲ. ਪੰਜਾਬ, ਹਰਦੀਪ ਸਿੰਘ ਕੌਂਸਲਰ, ਬਹਾਲ ਸਿੰਘ ਉਘੇ ਟਰਾਂਸਪੋਰਟਰ, ਅਜੈਬ ਸਿੰਘ ਔਜਲਾ, ਨਿਰਮਲ ਸਿੰਘ ਰਾਣੀ ਮਾਜਰਾ, ਸੁਰਜੀਤ ਸਿੰਘ ਢਿੱੋਲੋਂ, ਐਚ. ਐਸ. ਲੱਕੀ ਪ੍ਰਧਾਨ ਚੰਡੀਗੜ੍ਹ ਕਾਂਗਰਸ, ਹਰਬੰਸ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਜੀਤ ਸਿੰਘ ਜੋਲੂਵਾਲ ਸਾਬਕਾ ਸਰਪੰਚ, ਮੁਕੇਸ਼ ਅਗਰਵਾਲ ਆਈਰਨ ਸਟੋਰ ਮੁਹਾਲੀ, ਬਿੰਦਾ ਧਨਾਸ ਖੇਡ ਪ੍ਰਮੋਟਰ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਹਿਲਵਾਨ ਧਰਮ ਸਿੰਘ ਨੂੰ ਗੁਰਜ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਕੁਲਦੀਪ ਸਿੰਘ ਸੈਣੀ ਪ੍ਰਧਾਨ, ਅਮਰੀਕ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸੈਕਟਰੀ, ਤਾਰਾ ਸਿੰਘ ਵਾਇਸ ਸੈਕਟਰੀ, ਕੈਸ਼ੀਅਰ ਮਨਜੀਤ ਸਿੰਘ, ਵਾਇਸ ਕੈਸ਼ੀਅਰ ਬਹਾਦਰ ਸਿੰਘ, ਸਹਾਇਕ ਪ੍ਰੈਸ ਸਕੱਤਰ ਸੁਰਿੰਦਰ ਸਿੰਘ ਟੋਨੀ, ਅਵਤਾਰ ਸਿੰਘ, ਧਰਮਪਾਲ, ਸੂਦ ਮਹੁੰਮਦ, ਜਿਊਣਾ, ਸੋਹਣ ਸਿੰਘ ਪਹਿਲਵਾਨ, ਕਰਨੈਲ ਸਿੰਘ, ਪ੍ਰਵੀਨ ਕੁਮਾਰ, ਫਰਮਾਣ ਖਾਨ, ਜਸਵੀਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।