ਚੰਡੀਗੜ੍ਹ 24 ਅਗਸਤ (ਖ਼ਬਰ ਖਾਸ ਬਿਊਰੋ )
ਮੁਲਾਜ਼ਮ ਸਫਾਂ ਵਿੱਚ ਇਹ ਖਬਰ ਨਾਲ ਅਫਸੋਸ ਦੀ ਲਹਿਰ ਫੈਲ ਗਈ ਕਿ ਮੁਲਾਜ਼ਮ ਆਗੂ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਅੱਜ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਇਸ ਦੁਨੀਆ ਚ ਨਹੀਂ ਰਹੇ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਮਸੀਹਾ ਵਜੋਂ ਜਾਣੇ ਜਾਂਦੇ ਸਨ ।
ਉਹਨਾਂ ਨੇ 1980 ਵਿੱਚ ਮੁਲਾਜ਼ਮ ਜਥੇਬੰਦੀ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਗਠਨ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਵਁਖ ਵਁਖ ਵਿੰਗਾਂ ਨੂੰ ਇਕ ਝੰਡੇ ਹੇਠ ਇਕੱਤਰ ਕਰਕੇ ,ਹਰ ਨਹਿਰ, ਡਰੇਨ,ਸੜਕ,ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਨੂੰ ਜਥੇਬੰਦੀ ਨਾਲ ਜੋੜਿਆ ਤੇ ਵਿਸਾਲ ਗਿਣਤੀ ਚ, ਵੱਡਾ ਏਕਾ ਉਸਾਰਿਆ ਅਤੇ ਇਸ ਜਥੇਬੰਦੀ ਨੇ ਵੱਡੀ ਗਿਣਤੀ ਆਗੂ ਤਿਆਰ ਕਰਕੇ ਮੁਲਾਜਮ ਲਹਿਰ ਨੂੰ ਦਿਤੇ ਇਸਦੇ ਉਹ 2009 ਤੱਕ 29 ਸਾਲ ਪੀ ਡਬਲਯੂ ਡੀ ਫੀਲਡ ਤੇ ਵਰਕਸਾਪ ਵਰਕਰਜ ਯੁਨੀਅਨ ਦੇ ਜਨਰਲ ਸਕੱਤਰ ਰਹੇ ਅਤੇ ਉਹ ਲੰਮਾਂ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406/22 ਬੀ ਚੰਡੀਗੜ੍ਹ ਦੇ ਜਨਰਲ ਸਕਤਰ,ਮੁਲਾਜਮ ਲਹਿਰ ਦੇ ਸੰਪਾਦਕ ,ਆਲ ਇੰਡੀਆ ਮੁਲਾਜਮ ਫੈਡਰੇਸਨ ਦੇ ਉਪ ਚੇਅਰਮੇਨ,ਤੇ ਹੁਣ ਆਲ ਇੰਡੀਆ ਪੈਨਸਨਰ ਫਰੰਟ ਦੇ ਵਾਇਸ ਚੇਅਰਮੈਨ ਸਨ ਆਪਦੀ ਸਾਰੀ ਜਿੰਦਗੀ ਉਹ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ । ਮੁਲਾਜ਼ਮ ਆਗੂਆਂ ਪ ਸ ਸ ਫ ਦੇ ਪ੍ਰਧਾਨ ਸਾਥੀ ਸਤੀਸ਼ ਰਾਣਾ,ਤੀਰਥ ਬਾਸੀ,ਕਰਮਜੀਤ ਬੀਹਲਾ,ਮੱਖਣ ਸਿੰਘ ਵਾਹਿਦਪੁਰੀ,ਸੁਖਮੰਦਰ ਚਾਹਲ, ਦਰਸ਼ਨ ਬੇਲੂਮਾਜਰਾ,ਮਨਜੀਤ ਸੈਣੀ,ਗੁਰਦੀਪ ਬਾਜਵਾ,ਇੰਦਰਜੀਤ ਵਿਰਦੀ,ਅਨਿਲ ਕੁਮਾਰ ,ਗੁਰਵਿੰਦਰ ਚੰਡੀਗੜ੍ਹ,ਜਸਵੀਰ ਖੋਖਰ,ਲਖਵਿੰਦਰ ਖਾਨਪੁਰ ਹਰਪ੍ਰੀਤ ਗਰੇਵਾਲ ,ਰਣਬੀਰ ਟੂਸੇ ,ਕਿਸ਼ੋਰ ਚੰਦ ਗਾਜ, ਬਲਰਾਜ ਮੌੜ,ਮਨੋਹਰ ਲਾਲ ਸ਼ਰਮਾਂ,ਨੇ ਸਾਥੀ ਵੇਦ ਪ੍ਰਕਾਸ਼ ਦੇ ਚਲੇ ਜਾਣ ਨੂੰ ਮੁਲਾਜ਼ਮ ਵਰਗ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਕਿਹਾ। ਵੇਦ ਪ੍ਰਕਾਸ਼ ਦਾ ਅੰਤਿਮ ਸੰਸਕਾਰ ਭਲਕੇ 25 ਅਗਸਤ ਨੂੰ ਉਹਨਾਂ ਦੇ ਜੱਦੀ ਪਿੰਡ ਸਸਕੌਰ ਨੇੜੇ ਨੂਰਪੁਰ ਬੇਦੀ ਵਿਖੇ ਕੀਤਾ ਜਾਵੇਗਾ । ਅਪਣੇ ਆਗੂ ਨੂੰ ਸਿਜਦਾ ਕਰਨ ਲਈ ਲੋਕ ਵੱਡੀ ਗਿਣਤੀ ਚ,ਸਸਕੌਰ ਪੁੱਜਣਗੇ।