ਡਾਇਮੰਡ ਲੀਗ ’ਚ ਨੀਰਜ ਚੋਪੜਾ ਸਰਵੋਤਮ ਪ੍ਰਦਰਸ਼ਨ ਨਾਲ ਦੂਜੇ ਸਥਾਨ ’ਤੇ

ਲੁਸਾਨ, 23 ਅਗਸਤ (ਖ਼ਬਰ ਖਾਸ ਬਿਊਰੋ)

ਜੈਵਲਿਨ ਥਰੋਅ ਦੇ ਸਟਾਰ ਭਾਰਤੀ ਖਿਡਾਰੀ ਨੀਰਜ ਚੋਪੜਾ ਇੱਥੇ ਡਾਇਮੰਡ ਲੀਗ ਅਥਲੈਟਿਕਸ ਵਿੱਚ ਆਪਣੀ ਆਖਰੀ ਕੋਸ਼ਿਸ਼ ਵਿੱਚ 89.49 ਮੀਟਰ ਥਰੋਅ ਕਰਕੇ ਸਰਵੋਤਮ ਪ੍ਰਦਰਸ਼ਨ ਨਾਲ ਦੂਜੇ ਸਥਾਨ ’ਤੇ ਰਿਹਾ। ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲਾ 26 ਸਾਲਾ ਖਿਡਾਰਨ ਚੌਥੇ ਦੌਰ ਤੱਕ ਚੌਥੇ ਸਥਾਨ ‘ਤੇ ਚੱਲ ਰਹੀ ਸੀ। ਉਸ ਨੇ ਪੰਜਵੀਂ ਕੋਸ਼ਿਸ਼ ਵਿੱਚ 85.58 ਮੀਟਰ ਜੈਵਲਿਨ ਸੁੱਟਿਆ।

ਨੀਰਜ ਨੇ ਅੰਤਿਮ ਕੋਸ਼ਿਸ਼ ਵਿੱਚ 89.49 ਮੀਟਰ ਜੈਵਲਿਨ ਸੁੱਟਿਆ, ਜੋ ਪੈਰਿਸ ਓਲੰਪਿਕ ਦੇ 89.45 ਮੀਟਰ ਤੋਂ ਥੋੜ੍ਹਾ ਬਿਹਤਰ ਹੈ। ਨੀਰਜ ਨੂੰ ਛੇਵੀਂ ਕੋਸ਼ਿਸ਼ ਤੋਂ ਪਹਿਲਾਂ ਹੀ ਬਾਹਰ ਹੋਣ ਦਾ ਖ਼ਤਰਾ ਸੀ ਪਰ ਪੰਜਵੀਂ ਕੋਸ਼ਿਸ਼ ਵਿੱਚ ਬਿਹਤਰ ਪ੍ਰਦਰਸ਼ਨ ਕਾਰਨ ਉਹ ਮੁਕਾਬਲੇ ਵਿੱਚ ਰਿਹਾ। ਸਿਰਫ਼ ਪਹਿਲੀਆਂ ਪੰਜ ਕੋਸ਼ਿਸ਼ਾਂ ਵਿੱਚ ਸਿਖਰਲੇ ਤਿੰਨਾਂ ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਅੰਤਿਮ ਕੋਸ਼ਿਸ਼ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਦੂਜੇ ਦੌਰ ਵਿੱਚ 90.61 ਮੀਟਰ ਦੀ ਕੋਸ਼ਿਸ਼ ਨਾਲ ਪਹਿਲੇ ਸਥਾਨ ‘ਤੇ ਤੇ ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ‘ਤੇ ਰਿਹਾ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

Leave a Reply

Your email address will not be published. Required fields are marked *