ਨਾਕਾਬਿਲ ਚਾਲਕ ਦਲ ਨਾਲ ਜਹਾਜ਼ ਉਡਾਣ ਕਾਰਨ ਡੀਜੀਸੀਏ ਨੇ ਏਅਰ ਇੰਡੀਆ ’ਤੇ 90 ਲੱਖ ਜੁਰਮਾਨਾ ਕੀਤਾ

ਨਵੀਂ ਦਿੱਲੀ, 23 ਅਗਸਤ (ਖ਼ਬਰ ਖਾਸ ਬਿਊਰੋ)

ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਨਾਕਾਬਿਲ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ ਏਅਰ ਇੰਡੀਆ ‘ਤੇ 90 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਇਸ ਤੋਂ ਇਲਾਵਾ ਰੈਗੂਲੇਟਰ ਨੇ ਇਸ ਕੁਤਾਹੀ ਲਈ ਏਅਰ ਇੰਡੀਆ ਦੇ ਸੰਚਾਲਨ ਨਿਰਦੇਸ਼ਕ ਅਤੇ ਸਿਖਲਾਈ ਨਿਰਦੇਸ਼ਕ ‘ਤੇ ਕ੍ਰਮਵਾਰ 6 ਲੱਖ ਰੁਪਏ ਅਤੇ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਪ੍ਰੈਸ ਰਿਲੀਜ਼ ਅਨੁਸਾਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸਬੰਧਤ ਪਾਇਲਟ ਨੂੰ ਇਹ ਯਕੀਨੀ ਬਣਾਉਣ ਲਈ ਸਾਵਧਾਨ ਕੀਤਾ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *