Green Tax ਬਾਅਦ ਹੁਣ ਮੋਟਰ ਵਹੀਕਲ ਟੈਕਸ ਵੀ ਵਧਾਇਆ

ਚੰਡੀਗੜ੍ਹ 22 ਅਗਸਤ (ਖ਼ਬਰ ਖਾਸ ਬਿਊਰੋ)

ਪੰਦਰਾਂ ਸਾਲ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਲਗਾਏ ਗਏ  ਗ੍ਰੀਨ ਟੈਕਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ  ਮੋਟਰ ਵਹੀਕਲ ਟੈਕਸ ਵੀ ਵਧਾ ਦਿੱਤਾ ਹੈ। ਹੁਣ ਲੋਕਾਂ ਨੂੰ ਨਵੇਂ ਖਰੀਦ ਕੀਤੇ ਵਹੀਕਲ ਉਤੇ ਰਜਿਸਟ੍ਰੇਸ਼ਨ ਕਰਵਾਉਣ ਮੌਕੇ ਵਾਧੂ ਫੀਸ ਅਦਾ ਕਰਨੀ ਪਵੇਗੀ। ਅਗਲੇ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਆਟੋ ਕੰਪਨੀਆਂ ਤਿਉਹਾਰਾਂ ਮੌਕੇ ਸਕੀਮਾਂ ਦਿੰਦੀਆਂ ਹਨ, ਜਿਸ ਕਰਕੇ ਲੋਕ ਸਕੀਮਾਂ ਦਾ ਫਾਇਦਾ ਉਠਾਉਂਦੇ ਹੋਏ ਵਾਹਨ ਖਰੀਦਣ ਨੂੰ ਤਰਜੀਹ ਦਿੰਦੇ ਹਨ।

ਜਾਣਕਾਰੀ ਅਨੁਸਾਰ ਵਹੀਕਲ ਟੈਕਸ  ਵਧਾਉਣ ਦਾ ਫੈਸਲਾ 14 ਅਗਸਤ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ ਸੀ। ਟਰਾਂਸਪੋਰਟ ਵਿਭਾਗ ਦੇ ਸੈਕਟਰੀ ਦਿਲਰਾਜ ਸਿੰਘ ਨੇ ਨਵੇਂ ਟੈਕਸ ਲਗਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। SUV ਵਰਗੀਆਂ ਮਹਿੰਗੀਆਂ ਗੱਡੀਆਂ ਦੀ ਸ਼੍ਰੇਣੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਸਾਲ 2021 ਵਿੱਚ ਮੋਟਰ ਵਹੀਕਲ ਟੈਕਸ ਵਿੱਚ ਸੋਧ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਪਹਿਲੀ ਸ਼੍ਰੇਣੀ ‘ਚ 15 ਲੱਖ ਰੁਪਏ ਤੱਕ ਦੇ ਵਾਹਨ ਸ਼ਾਮਲ ਹੋਣਗੇ, ਜਿਨ੍ਹਾਂ ‘ਤੇ ਹੁਣ ਵਾਹਨ ਦੀ ਅਸਲ ਕੀਮਤ ਦਾ 9.5 ਫੀਸਦੀ ਟੈਕਸ ਲੱਗੇਗਾ, ਜੋ ਪਹਿਲਾਂ 9 ਫੀਸਦੀ ਸੀ।
ਜਿਨ੍ਹਾਂ ਦੀ ਕੀਮਤ 15 ਲੱਖ ਤੋਂ 25 ਲੱਖ ਰੁਪਏ ਤੱਕ ਹੈ, ਉਨ੍ਹਾਂ ‘ਤੇ ਅੱਧੇ ਫੀਸਦੀ ਦੀ ਬਜਾਏ ਇਕ ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ 15 ਤੋਂ 25 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਵਾਹਨਾਂ ‘ਤੇ 12 ਫੀਸਦੀ ਟੈਕਸ ਲੱਗੇਗਾ, ਜੋ ਪਹਿਲਾਂ 11 ਫੀਸਦੀ ਸੀ। ਟਰਾਂਸਪੋਰਟ ਵਿਭਾਗ ਨੇ 25 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਵਾਹਨਾਂ ਲਈ ਨਵੀਂ ਸ਼੍ਰੇਣੀ ਬਣਾਈ ਹੈ, ਜਿਸ ‘ਤੇ 13 ਫੀਸਦੀ ਮੋਟਰ ਵਾਹਨ ਟੈਕਸ ਲਗਾਇਆ ਜਾਵੇਗਾ। ਐਸਯੂਵੀ ਵਰਗੀਆਂ ਗੱਡੀਆਂ ਇਸ ਸ਼੍ਰੇਣੀ ਵਿੱਚ ਆਉਣਗੀਆਂ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਦੋ ਪਹੀਆ ਵਾਹਨਾਂ ‘ਤੇ ਲੱਗੇ ਇਹ ਟੈਕਸ

ਇੱਕ ਲੱਖ ਰੁਪਏ ਤੱਕ ਦੇ ਦੋਪਹੀਆ ਵਾਹਨਾਂ ‘ਤੇ 0.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ  ਇੱਕ ਲੱਖ ਰੁਪਏ ਤੱਕ ਦੇ ਵਾਹਨਾਂ ਦੀ ਖਰੀਦ ‘ਤੇ ਇਸ ਨੂੰ ਘਟਾ ਕੇ 7.5 ਫੀਸਦੀ ਕਰ ਦਿੱਤਾ ਗਿਆ ਹੈ। ਇੱਕ ਲੱਖ ਤੋਂ 2 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਦੋਪਹੀਆ ਵਾਹਨਾਂ ‘ਤੇ ਟੈਕਸ ਇਕ ਫੀਸਦੀ ਵਧਾਇਆ ਗਿਆ ਹੈ। ਹੁਣ ਇਸ ਸ਼੍ਰੇਣੀ ‘ਚ ਆਉਣ ਵਾਲੇ ਵਾਹਨਾਂ ‘ਤੇ 10 ਫੀਸਦੀ ਟੈਕਸ ਦੇਣਾ ਹੋਵੇਗਾ। ਚਾਰ ਪਹੀਆ ਵਾਹਨਾਂ ਦੀ ਤਰ੍ਹਾਂ ਦੋਪਹੀਆ ਵਾਹਨਾਂ ਲਈ ਵੀ ਤੀਜੀ ਸ਼੍ਰੇਣੀ ਬਣਾਈ ਗਈ ਹੈ। ਹੁਣ 2 ਲੱਖ ਰੁਪਏ ਤੋਂ ਵੱਧ ਦੇ ਦੋਪਹੀਆ ਵਾਹਨ ਖਰੀਦਣ ‘ਤੇ 11 ਫੀਸਦੀ ਟੈਕਸ ਦੇਣਾ ਹੋਵੇਗਾ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਸਰਕਾਰ ਨੇ ਪੰਦਰਾਂ ਸਾਲ ਪੁਰਾਣੇ ਦੋ ਪਹੀਆ ਪੈਟਰੋਲ ਵਾਹਨ ’ਤੇ 500 ਰੁਪਏ ਅਤੇ ਡੀਜ਼ਲ ਵਾਹਨ ’ਤੇ ਇਕ ਹਜ਼ਾਰ ਰੁਪਏ ਦਾ ਟੈਕਸ ਲਗਾਇਆ ਗਿਆ ਸੀ। ਇਸੇ ਤਰ੍ਹਾਂ ਚਾਰ ਪਹੀਆ 1500 ਸੀਸੀ ਤੱਕ ਦੇ ਪੈਟਰੋਲ ਵਾਹਨ ’ਤੇ 3000 ਹਜ਼ਾਰ ਰੁਪਏ ਅਤੇ ਡੀਜ਼ਲ ਵਾਹਨ ’ਤੇ ਚਾਰ ਹਜ਼ਾਰ ਰੁਪਏ ਗਰੀਨ ਟੈਕਸ ਲਗਾਇਆ ਗਿਆ। ਜਦਕਿ 1500 ਸੀਸੀ ਤੋਂ ਉਪਰ ਦੇ ਇੰਜਣ ਵਾਲੇ ਪੈਟਰੋਲ ਵਾਹਨ ’ਤੇ ਚਾਰ ਹਜ਼ਾਰ ਰੁਪਏ ਅਤੇ ਡੀਜ਼ਲ ਵਾਹਨ ’ਤੇ ਛੇ ਹਜ਼ਾਰ ਰੁਪਏ ਟੈਕਸ ਲਗਾਇਆ। ਜਦਕਿ ਕਮਰਸ਼ੀਅਲ ਵਾਹਨਾਂ ਨੂੰ ਹਰੇਕ ਸਾਲ 250 ਰੁਪਏ ਤੋ ਲੈ ਕੇ 2500 ਰੁਪਏ ਗ੍ਰੀਨ ਟੈਕਸ ਅਦਾ ਕਰਨਾ ਪਵੇਗਾ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

Leave a Reply

Your email address will not be published. Required fields are marked *