ਮਾਨਸਾ 21 ਅਗਸਤ (ਖ਼ਬਰ ਖਾਸ ਬਿਊਰੋ)
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਹੋਏ ਡੈਲੀਗੇਟ ਇਜਲਾਸ ਵਿਚ ਬੂਟਾ ਸਿੰਘ ਬੁਰਜ ਗਿੱਲ ਤੀਸਰੀ ਵਾਰ ਯੂਨੀਅਨ ਪ੍ਰਧਾਨ ਚੁਣੇ ਗਏ। ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਸਟੇਜ ਤੋਂ ਏਜੰਡਾ ਪੇਸ਼ ਕੀਤਾ। ਇਸ ਤੋਂ ਬਾਅਦ 17 ਜਿਲਿਆਂ ਵਿੱਚੋ ਆਏ ਡੇਲੀਗੇਟਾ ਨੇ ਇਨ੍ਹਾਂ ਦੋਨੋਂ ਦਸਤਾਵੇਜ਼ਾਂ ਅਤੇ ਕੱਲ ਕੀਤੀ ਪੇਸ਼ ਕਾਰਗੁਜਾਰੀ ਰਿਪੋਰਟ ਤੇ ਆਪਣੇ ਵਿਚਾਰਾਂ ਰਾਹੀਂ ਹਾ ਪੱਖੀ ਨਾ ਪੱਖੀ ਨੁਕਤਿਆਂ ਨੂੰ ਸਾਹਮਣੇ ਲਿਆਂਦਾ। ਇਸ ਵਿਚਾਰ ਚਰਚਾ ਦੇ ਵਿੱਚ ਸਾਰੇ ਡੇਲੀਗੇਟਾ ਦੇ ਵਿਚਾਰਾਂ ਨੂੰ ਸੂਬਾ ਟੀਮ ਨੇ ਗੰਭੀਰਤਾ ਨਾਲ ਲਿਆ।
ਇਸ ਮੌਕੇ ਉਤੇ ਪਾਣੀ ਦੇ ਮੁੱਦਿਆਂ ਤੇ ਸੰਘਰਸ ਕਰਨ ਦਾ ਫੈਸਲਾ ਕੀਤਾ ਗਿਆ। ਫਸਲੀ ਵਿਭਿੰਨਤਾ ਲਈ ਕੇਦਰ ਸਰਕਾਰ ਤੇ ਵਿਸ਼ੇਸ਼ ਆਰਥਿਕ ਪੈਕੇਜ ਲੈਣ ਲਈ ਕੇਂਦਰ ਸਰਕਾਰ ਤੇ ਦਬਾਅ ਅਤੇ ਰਾਜ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਐਮ ਐਸ ਪੀ ਦੀ ਕਨੂੰਨੀ ਗਰੰਟੀ ਸਾਰੀਆ ਫਸਲਾਂ ਤੇ ਲੈਣ ਲਈ ਸੰਘਰਸ਼ ਜਾਰੀ ਰਹੇਗਾ। ਲਖਮੀਰਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਚੋ ਰਹਿੰਦੇ ਬੀ ਜੇ ਪੀ ਦੇ ਸਾਬਕਾ ਮੰਤਰੀ ਮਿਸ਼ਰਾ ਨੂੰ ਗ੍ਰਿਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ। ਲਖਮੀਰਪੁਰ ਖੀਰੀ ਵਿਖੇ ਹੀ ਝੂਠੇ ਕੇਸਾਂ ਵਿੱਚ ਫਸਾਏ ਆਮ ਕਿਸਾਨਾਂ ਨੂੰ ਬਿਨਾਂ ਸ਼ਰਤ ਬਰੀ ਕੀਤਾ ਜਾਵੇ। ਇਸ ਕਤਲੋਗਾਰਤ ਵਿਚ ਮਾਰੇ ਗਏ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਸੂਬਾ ਡੇਲੀਗੇਟ ਇਜਲਾਸ ਨੇ ਪਾਸ ਕੀਤਾ ਜਥੇਬੰਦੀ ਦੀ ਸਵੈ ਰੱਖਿਆ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ।
ਇਜਲਾਸ ਦਾ ਚੌਥਾ ਤੇ ਅਖੀਰਲਾ ਸੈਸਨ ਸ਼ੁਰੂ ਹੋਇਆ ਇਸ ਸੈਸ਼ਨ ਦੀ ਪ੍ਰਧਾਨਗੀ ਸਰਵ ਸ੍ਰੀ ਮਹਿੰਦਰ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ, ਗੁਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਅਤੇ ਜਗਜੀਤ ਸਿੰਘ ਜੱਗੀ ਜਿਲ੍ਹਾ ਪ੍ਰਧਾਨ ਮੋਹਾਲੀ ਨੇ ਪੁਰਾਣੀ ਸੂਬਾ ਕਮੇਟੀ ਭੰਗ ਕਰ ਦੇਣ ਤੋ ਬਾਅਦ ਕੀਤੀ। ਇੰਨਾ ਤਿੰਨਾਂ ਆਗੂਆਂ ਦੀ ਪ੍ਰਧਾਨਗੀ ਚ ਨਵੀ ਸੂਬਾ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਹੇਠ ਲਿਖੇ ਅਨੁਸਾਰ ਸਰਬਸੰਮਤੀ ਨਾਲ ਚੋਣ ਭਰਵੇਂ ਉਤਸਾਹ ਤੇ ਨਾਅਰਿਆਂ ਦੀ ਗੂੰਜ ਵਿੱਚ ਬੂਟਾ ਸਿੰਘ ਬੁਰਜ ਗਿੱਲ ਸਰਬਸੰਮਤੀ ਨਾਲ ਤੀਜੀ ਵਾਰ ਸਰਬਸੰਮਤੀ ਨਾਲ ਸੂਬਾ ਪ੍ਰਧਾਨ, ਜਗਮੋਹਨ ਸਿੰਘ ਪਟਿਆਲਾ ਸੂਬਾ ਜਨਰਲ ਸਕੱਤਰ, ਗੁਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ,ਰਾਮ ਸਿੰਘ ਮਟੋਰਡਾ ਸੂਬਾ ਖਜਾਨਚੀ,ਇੰਦਰਪਾਲ ਸਿੰਘ ਸੂਬਾ ਪ੍ਰੈੱਸ ਸਕੱਤਰ,ਰਾਜਵੀਰ ਸਿੰਘ ਘੁੱਡਾਨੀ ਸੂਬਾ ਮੀਤ ਪ੍ਰਧਾਨ, ਲਛਮਣ ਸਿੰਘ ਚੱਕ ਅਲੀਸ਼ੇਰ ਸੂਬਾ ਕਮੇਟੀ ਮੈਂਬਰ, ਐਡਵੋਕੇਟ ਬਲਵੀਰ ਕੌਰ ਇਸਤਰੀ ਵਿੰਗ ਦੀ ਸੂਬਾ ਕਨਵੀਨਰ, ਦਲਜਿੰਦਰ ਸਿੰਘ ਸੂਬਾ ਸਹਿ ਖਜਾਨਚੀ, ਗੁਰਮੇਲ ਸਿੰਘ ਢੱਕੜਬਾ ਚੁਣੇ ਗਏ।