ਸੇਲਸਫੋਰਸ ਲਿਆ ਰਿਹਾ ਹੈ ਚੰਡੀਗੜ੍ਹ ’ਚ ਡਿਜੀਟਲ ਬਦਲਾਅ

ਚੰਡੀਗੜ੍ਹ, 20 ਅਗਸਤ (ਖ਼ਬਰ ਖਾਸ ਬਿਊਰੋ)

ਸੀਆਰਐਮ ’ਚ ਗਲੋਬਲ ਲੀਡਰ, ਸੇਲਸਫੋਰਸ ਨੇ ਅੱਜ ਭਾਰਤ ’ਚ ਡਿਜੀਟਲ ਬਦਲਾਅ ਲਿਆਉਣ ਦੀ ਆਪਣੀ ਵਚਨਬੱਧਤਾ ਦੇ ਨਾਲ ਚੰਡੀਗੜ੍ਹ ’ਚ ਆਪਣੇ ਕਦਮ ਮਜਬੂਤ ਕੀਤੇ। ਇਹ ਕਦਮ ਸਾਲ 2030 ਤੱਕ 1 ਟ੍ਰਿਲੀਅਨ ਡਿਜੀਟਲ ਅਰਥਵਿਵਸਥਾ ਦਾ ਵਿਕਾਸ ਕਰਨ ਦੇ ਮਕਸਦ ’ਚ ਸੇਲਸਫੋਰਸ ਦਾ ਯੋਗਦਾਨ ਦੇਣ ਦੇ ਲਈ ਚੁੱਕਿਆ ਗਿਆ ਹੈ। ਸੇਲਸਫੋਰਸ ਦੇ ਲਈ ਚੰਡੀਗੜ੍ਹ ਭਾਰਤ ’ਚ ਵਿਕਸਿਤ ਹੁੰਦੇ ਹੋਏ ਮੁੱਖ ਬਜਾਰਾਂ ’ਚੋਂ ਇੱਕ ਹੈ, ਜਿਹੜਾ ਟੈਕਨੋਲਾਜੀ ਅਤੇ ਇਨੋਵੇਸ਼ਨ ’ਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ। ਸੇਲਸਫੋਰਸ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਆਟੋਮੇਸ਼ਨ ਦੀ ਬਦਲਾਅਕਾਰੀ ਸ਼ਕਤੀ ’ਚ ਮਦਦ ਨਾਲ ਸਾਰੇ ਅਕਾਰਾਂ ਅਤੇ ਖੇਤਰਾਂ ਦੇ ਵਪਾਰਾਂ ਨੂੰ ਕਾਮਯਾਬ ਬਣਾਉਣ ਦੇ ਲਈ ਵਚਨਬੱਧ ਹੈ। ਇਹ ਅਭਿਆਨ ਗ੍ਰਾਹਕਾਂ ਦੇ ਨਾਲ ਵਿਵਹਾਰ ’ਚ ਯਾਦਗਾਰ ਬਦਲਾਅ ਲੈ ਕੇ ਆਵੇਗਾ ਅਤੇ ਅਸਾਧਾਰਣ ਵਪਾਰਕ ਕੀਮਤ ਦਾ ਨਿਰਮਾਣ ਕਰੇਗਾ।
ਹਰਿਆਣਾ ਅਤੇ ਪੰਜਾਬ ਪਿਛਲੇ ਸਾਲਾਂ ’ਚ ਉੱਤਰ ਭਾਰਤ ’ਚ ਸੇਲਸਫੋਰਸ ਦੇ ਲਈ ਪ੍ਰਮੁੱਖ ਸਟਾਰਟਅਪ ਵਾਤਾਵਰਣ ਦੇ ਰੂਪ ’ਚ ਵਿਕਸਿਤ ਹੋਏ ਹਨ। ਹਰਿਆਣਾ ’ਚ 20 ਨਾਲੋਂ ਜਿਆਦਾ ਸਟਾਰਟਅਪ ਹਨ। ਇੱਥੇ ਹੋਏ ਇਹ ਤੇਜ ਵਾਧੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ, ਮਜਬੂਤ ਫੰਡਿੰਗ ਅਤੇ ਸੰਸਥਾਗਤ ਸਹਿਯੋਗ, ਬਜਾਰ ਦੀ ਜਿਆਦਾ ਪਹੁੰਚ ਅਤੇ ਵਿਸਤਰਿਤ ਇਨਕਿਊਬੇਸ਼ਨ ਅਤੇ ਮੇਂਟਰਸ਼ਿਪ ਸੇਵਾਵਾਂ ਦੀ ਮਦਦ ਨਾਲ ਹੋਈ, ਜਿਨ੍ਹਾਂ ਨਾਲ ਖੇਤਰ ’ਚ ਉਦਮਿਤਾ ਦੇ ਵਾਤਾਵਰਣ ਨੂੰ ਹੁੰਗਾਰਾ ਮਿਲਿਆ।
ਸੇਲਸਫੋਰਸ ਦੇ ਸਕਿÇਲੰਗ ਪ੍ਰੋਗਰਾਮਾਂ ਦੀ ਸਫਲਤਾ ਦੇ ਨਾਲ ਹਰਿਆਣਾ, ਪੰਜਾਬ ਅਤੇ ਐਨਸੀਆਰ ’ਚ ਲਰਨਰਸ ਦੀ ਗਿਣਤੀ ਵਧੀ ਹੋਈ ਹੈ, ਜਿਨ੍ਹਾਂ ’ਚ 36 ਪ੍ਰਤੀਸ਼ਤ ਔਰਤਾਂ ਹਨ। ਨਾਲ ਹੀ ਸੇਲਸਫੋਰਸ ਦੇ ਹੁਨਰ ਪ੍ਰੋਗਰਾਮਾਂ ’ਚ 250 ਨਾਲੋਂ ਜਿਆਦਾ ਕਾਲਜਾਂ ਨੇ ਭਾਗ ਲਿਆ, ਜਿਸ ਨਾਲ ਇਸ ਖੇਤਰ ’ਚ ਹੋਣਹਾਰ ਕਾਰਜਬਲ ਦਾ ਨਿਰਮਾਣ ਕਰਨ ਦੀ ਸੰਗਠਿਤ ਕੋਸ਼ਿਸ਼ ਪ੍ਰਦਰਸ਼ਿਤ ਹੁੰਦੀ ਹੈ।
ਖੇਤਰ ’ਚ ਕੰਪਨੀ ਦੇ ਵਿਕਾਸ ਅਤੇ ਭਵਿੱਖ ਦੀ ਯੋਜਨਾਂ ਦੇ ਬਾਰੇ ’ਚ ਸੇਲਸਫੋਰਸ ਇੰਡੀਆ ਨੇ ਵੀਪੀ, ਡਿਜੀਟਲ, ਨਿਸ਼ਾਂਤ ਕਾਲੜਾ ਨੇ ਕਿਹਾ, ‘ਚੰਡੀਗੜ੍ਹ ਸੇਲਸਫੋਰਸ ਦੇ ਪਾਰਟਨਰ ਅਤੇ ਸਟਾਰਟਅਪ ਵਾਤਾਵਰਣ ’ਚ ਇੱਕ ਮਹੱਤਵਪੂਰਣ ਕੇਂਦਰ ਦੇ ਰੂਪ ’ਚ ਵਿਕਸਿਤ ਹੋ ਰਿਹਾ ਹੈ। ਭਾਰਤ ’ਚ ਟੈਕਨੋਲਾਜੀ ਬਹੁਤ ਤੇਜੀ ਨਾਲ ਅਪਣਾਈ ਜਾ ਰਹੀ ਹੈ। ਚੰਡੀਗੜ੍ਹ ਆਪਣੇ ਵਿਕਸਿਤ ਹੁੰਦੇ ਹੋਏ ਆਈਟੀ ਸੈਕਟਰ, ਉਭਰਦੇ ਹੋਏ ਸਟਾਰਟਪ ਵਾਤਾਵਰਣ ਅਤੇ ਖੇਤੀ ਅਤੇ ਫਾਰਮਾਸਿਊਟੀਕਲ ਨਿਰਮਾਣ ’ਚ ਆਪਣੇ ਮੁੱਖ ਯੋਗਦਾਨ ਦੇ ਕਾਰਨ ਸਾਡੀਆਂ ਵਿਕਾਸ ਯੋਜਨਾਵਾਂ ਦੇ ਲਈ ਮਹੱਤਵਪੂਰਣ ਹੈ। ਅਸੀਂ ਇੱਥੇ ਆਪਣੀ ਮਜਬੂਤ ਪਹੁੰਚ ਸਥਾਪਿਤ ਕਰਨ ਅਤੇ ਡਿਜੀਟਲ ਬਦਲਾਅ ਦੇ ਸਫਰ ’ਚ ਯੋਗਦਾਨ ਦੇਣ ਦੇ ਲਈ ਵਚਨਬੱਧ ਹਾਂ ਤਾਂ ਕਿ ਸਾਰੇ ਸਾਈਜਾਂ ਦੇ ਵਪਾਰਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕੀਤਾ ਜਾ ਸਕੇ।’
ਗ੍ਰਾਹਕਾਂ ਨੂੰ ਬਿਹਤਰ ਵਪਾਰਕ ਕੀਮਤ ਪ੍ਰਦਾਨ ਕਰਨ ਦੇ ਮਹੱਤਵ ਦੇ ਬਾਰੇ ’ਚ ਨਰੇਸ਼ ਖੋਸਲਾ, ਡਾਇਰੈਕਟਰ, ਕਵਾਡ੍ਰਾਫਰੰਟ ਟੈਕਨੋਲਾਜੀ ਪ੍ਰਾਈਵੇਟ ਲਿਮਿਟਡ ਨੇ ਕਿਹਾ, ‘ਸੇਲਸਫੋਰਸ ਦੇ ਨਾਲ ਸਾਡੀ ਸਾਂਝੇਦਾਰੀ ਗ੍ਰਾਹਕਾਂ ਨੂੰ ਬਿਹਤਰੀਨ ਕੀਮਤ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸੇਲਸਫੋਰਸ ਦੇ ਅਤਿਅਧੁਨਿਕ ਪਲੇਟਫਾਰਾਂ ਦੁਆਰਾ ਅਸੀਂ ਸੰਸਾਰ ਪੱਧਰ ਦੇ ਸਮਾਧਾਨ ਤਿਆਰ ਕੀਤੇ ਹਨ, ਜਿਹੜੇ ਵਪਾਰਾਂ ਦੇ ਟੀਚਿਆਂ ਦੇ ਅਨੁਸਾਰ ਹਲਉਂ ਸੇਲਸਫੋਰਸ ਦੇ ਨਾਲ ਅਸੀਂ ਨਾ ਸਿਰਫ ਪ੍ਰਕ੍ਰਿਆਵਾਂ ਨੂੰ ਵਿਵਸਥਿਤ ਬਣਾ ਕੇ ਉਨ੍ਹਾਂ ਨੂੰ ਅਪਣਾਏ ਜਾਣ ’ਚ ਸੁਧਾਰ ਲਿਆ ਰਹੇ ਹਾਂ, ਸਗੋਂ ਗ੍ਰਾਹਕ ਸੇਵਾ ’ਚ ਨਵੇਂ ਮਾਣਕ ਵੀ ਸਥਾਪਿਤ ਕਰ ਰਹੇ ਹਾਂ, ਤਾਂ ਕਿ ਉਨ੍ਹਾਂ ਦੇ ਨਾਲ ਹਰ ਵਿਵਹਾਰ ਪ੍ਰਭਾਵਸ਼ਾਲੀ ਹੋਵੇ ਅਤੇ ਹਰ ਸਮਾਧਾਨ ਉਨ੍ਹਾਂ ਦੀ ਸਫਲਤਾ ਦੇ ਲਈ ਅਨੁਕੂਲਿਤ ਹੋਵੇ। ਹਰ ਬਜਾਰ, ਉਦਯੋਗਿਕ ਖੇਤਰ ਨੂੰ ਸੇਵਾ ਦੇਣ ਦੀ ਸਾਡੀ ਸਮਰੱਥਾ ਅਤੇ ਵਪਾਰ ਦੇ ਜਟਿਲ ਵਾਤਾਵਰਣ ’ਚ ਸੇਲਸਫੋਰਸ ਦੇ ਵਧੀਆ ਏਕੀਕਰਣ ਨੂੰ ਸੇਲਸਫੋਰਸ ਦੁਆਰਾ ਸਾਲ 2023 ’ਚ ਏਪੀਏਸੀ ਪਾਰਟਨਰ ਆਫ ਦਿ ਈਅਰ ਅਵਾਰਡ ਦੇ ਨਾਲ ਕਵਾਡ੍ਰਫੋਰਟ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ ਹੈ।’
ਕਣਿਕ ਅਰੋੜਾ, ਸੀਈਓ ਅਤੇ ਕੋ ਫਾਊਂਡਰ, ਸੇਲਸਏਜੰਟਸ ਏਆਈ ਨੇ ਕਿਹਾ, ‘ਚੰਡੀਗੜ੍ਹ ਦਾ ਤੇਜੀ ਨਾਲ ਵਿਕਸਿਤ ਹੁੰਦਾ ਹੋਇਆ ਵਾਤਾਵਰਣ ਸ਼ਹਿਰ ’ਚ ਇਨੋਵੇਸ਼ਨ ਅਤੇ ਉਦਮਿਤਾ ਦੀ ਗਤੀਸ਼ੀਲ ਭਾਵਨਾਂ ਦਾ ਸਬੂਤ ਹੈ। ਸਾਨੂੰ ਸੇਲਸਫੋਰਸ ਆਪਣੇ ਆਪਰੇਸ਼ੰਜ ’ਚ ਸੁਧਾਰ ਲਿਆਉਣ, ਗ੍ਰਾਹਕਾਂ ਦੇ ਨਾਲ ਸਬੰਧਾਂ ਨੂੰ ਮਜਬੂਤ ਕਰਨ ਅਤੇ ਆਪਣੇ ਫੁੱਟਪ੍ਰਿੰਟਸ ਦਾ ਵਿਸਤਾਰ ਕਰਨ ਦੇ ਲਈ ਟੈਕਨੋਲਾਜੀਕਲ ਵਾਧਾ ਪ੍ਰਦਾਨ ਕਰਦਾ ਹੈ, ਜਿਹੜਾ ਸਾਡੇ ਵਾਧੇ ’ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸੇਲਸਫੋਰਸ ਟੂਲਸ ਦੀਆਂ ਮਜਬੂਤ ਸਮਰੱਥਾਵਾਂ ਦੀ ਮਦਦ ਨਾਲ ਅਸੀਂ ਨਾ ਸਿਰਫ ਬਜਾਰ ’ਚ ਹੁੰਦੇ ਬਦਲਾਵਾਂ ਦੇ ਨਾਲ ਤੇਜੀ ਨਾਲ ਤਾਲਮੇਲ ਬਿਠਾਉਣ, ਸਗੋਂ ਤੇਜੀ ਨਾਲ ਵਿਕਸਿਤ ਹੋ ਰਹੇ ਇਸ ਡਾਯਨਾਮਿਕ ਵਾਤਾਵਰਣ ’ਚ ਵਾਧਾ ਬਣਾਉਣ ’ਚ ਵੀ ਸਮਰੱਥ ਬਣਦੇ ਹਾਂ।
ਭਾਰਤ ਸੰਸਾਰ ’ਚ ਸੇਲਸਫੋਰਸ ਦੇ ਲਈ ਇੱਕ ਮਹੱਤਵਪੂਰਣ ਕੇਂਦਰ ਹੈ। ਹਾਲ ਹੀ ’ਚ ਕੀਤੇ ਗਏ ਐਲਾਨ ਨਾਲ ਇਸ ਦੇਸ਼ ਦੇ ਪ੍ਰਤੀ ਸਾਡੀ ਵਚਨਬੱਧਤਾ ਪ੍ਰਦਰਸ਼ਿਤ ਹੁੰਦੀ ਹੈ। ਸੇਲਸਫੋਰਸ ਨੇ ਹਾਲ ਹੀ ’ਚ ਭਾਰਤ ’ਚ ਆਪਣਾ ਪਬਲਿਕ ਸੈਕਟਰ ਡਿਵੀਜਨ ਲਾਂਚ ਕੀਤਾ, ਜਿਸਦਾ ਮਕਸਦ ਸਰਕਾਰੀ ਏਜੰਸੀਆਂ ਅਤੇ ਸਰਵਜਨਿਕ ਖੇਤਰ ਦੇ ਸੰਗਠਨਾਂ ਨੂੰ ਸੇਲਸਫੋਰਸ ਟੈਕਨੋਲਾਜੀ ਦੀ ਮਦਦ ਨਾਲ ਨਾਗਰਿਕ ਸੇਵਾਵਾਂ ’ਚ ਸੁਧਾਰ ਲਿਆਉਣ ’ਚ ਸਮਰੱਥ ਬਣਾਉਣਾ ਸੀ। ਕੰਪਨੀ ਨੇ ਪਹਿਲਾ ਮੇਡ-ਫਾਰ-ਇੰਡੀਆ ਡਿਜੀਟਲ ਲੈਂਡਿੰਗ ਉਤਪਾਦ ਵੀ ਪੇਸ਼ ਕੀਤਾ, ਜਿਹੜਾ ਭਾਰਤੀ ਬਜਾਰ ਦੀਆਂ ਜਰੂਰਤਾਂ ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ’ਚ ਵਾਧਾ ਲਿਆਉਣ, ਗ੍ਰਾਹਕ ਸਬੰਧਾਂ ’ਚ ਸੁਧਾਰ ਲਿਆਉਣ, ਕਰਮਚਾਰੀਆਂ ਦੀ ਉਤਪਾਦਕਤਾ ਵਧਾਉਣ ’ਚ ਏਆਈ ਦੀ ਮਹੱਤਵਪੂਰਣ ਭੂਮਿਕਾ ਪ੍ਰਦਰਸ਼ਿਤ ਕੀਤੀ ਗਈ, ਜਿਸ ਨਾਲ ਭਾਰਤ ’ਚ ਇਨੋਵੇਸ਼ਨ ਅਤੇ ਡਿਜੀਟਲ ਬਦਲਾਅ ਲਿਆਉਣ ਦੀ ਸੇਲਸਫੋਰਸ ਦੀ ਵਚਨਬੱਧਤਾ ਨੂੰ ਬਲ ਮਿਲਦਾ ਹੈ।
ਸੇਲਸਫੋਰਸ ’ਚ ਭਵਿੱਖ ’ਚ ਭਾਰਤ ’ਚ 11,000 ਕਰਮਚਾਰੀ ਕੰਮ ਕਰਦੇ ਹਨ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *