ਅਟਾਰੀ, (ਅੰਮ੍ਰਿਤਸਰ ਸਾਹਿਬ), 19 ਅਗਸਤ (ਖ਼ਬਰ ਖਾਸ ਬਿਊਰੋ)
ਪੂਰੇ ਦੇਸ਼ ਵਿਚ ਰੱਖੜੀ ਦਾ ਤਿਓਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ਉਤੇ ਰੱਖੜੀ ਬੰਨੀ ਤੇ ਉਹਨਾਂ ਦੀ ਲੰਬੀ ਉਮਰ ਦੀ ਦੁਆ ਕੀਤੀ। ਇਸੀ ਤਰਾਂ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਅਟਾਰੀ ਵਾਹਗਾ ਬਾਰਡਰ ‘ਤੇ ਔਰਤਾਂ ਨੇ ਇੱਥੇ ਡਿਊਟੀ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦਾ ਮਿੱਠਾ ਕਰਵਾਇਆ। ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਭੈਣਾਂ ਨੇ ਸਰਹੱਦ ਦੀ ਰਾਖੀ ਕਰ ਰਹੇ ਬੀ.ਐੱਸ.ਐੱਫ ਦੇ ਜਵਾਨਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ।
ਵੱਖ ਵੱਥ ਥਾਵਾਂ ਤੋ ਪੁੱਜੀਆਂ ਔਰਤਾਂ ਨੇ ਸਰਹੱਦ ‘ਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਸਾਡੇ ਦੇਸ਼ ਦੇ ਸੈਨਿਕਾਂ ਲਈ ਇਹ ਤਿਉਹਾਰ ਵਿਅਰਥ ਨਾ ਜਾਵੇ, ਇਸ ਲਈ ਭਾਰਤ-ਪਾਕਿਸਤਾਨ ਸਰਹੱਦ ਅਟਾਰੀ-ਵਾਹਗਾ ਸਰਹੱਦ ‘ਤੇ ਕਈ ਭੈਣਾਂ ਨੇ ਸੈਨਿਕਾਂ ਨੂੰ ਰੱਖੜੀ ਬੰਨ੍ਹੀ ਹੈ। ਕਈ ਭੈਣਾਂ ਨੇ ਬੀਐਸਐਫ ਦੀਆਂ ਮਹਿਲਾ ਜਵਾਨਾਂ ਨੂੰ ਵੀ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।