ਲੁਧਿਆਣਾ, 19 ਅਗਸਤ (ਖਬਰ ਖਾਸ ਬਿਊਰੋ)
ਇੱਥੇ ਸਰਾਭਾ ਨਗਰ ’ਚ ਆਣਪਛਾਤੇ ਵਿਅਕਤੀਆਂ ਨੇ ਦਿਨ-ਦਿਹਾੜੇ ਇੱਕ ਕਪੜੇ ਦੇ ਵਪਾਰੀ ਦੇ ਮੁੰਡੇ ਉੱਤੇ ਗੋਲ਼ੀਆਂ ਦਾ ਮੀਂਹ ਬਰਸਾ ਦਿੱਤਾ, ਪਰੰਤੂ ਖੁਸ਼ਕਿਸਮਤੀ ਨਾਲ ਮੁੰਡੇ ਦਾ ਬਚਾਅ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇਕ ਕੱਪੜਾ ਵਪਾਰੀ ਦਾ ਮੁੰਡਾ ਆਪਣੀ ਕਾਰ ’ਚ ਬਜ਼ਾਰ ’ਚੋਂ ਲੰਘ ਰਿਹਾ ਸੀ ਤਾਂ ਉਸ ’ਤੇ ਅਣਪਛਾਤਿਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਹਾਲਾਂਕਿ ਇਸ ਖੂਨੀ ਵਾਰਦਾਤ ’ਚ ਕੱਪੜਾ ਵਪਾਰੀ ਦਾ ਮੁੰਡਾ ਵਾਲ਼-ਵਾਲ਼ ਬੱਚ ਗਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਨਾਲ ਕਾਰ ’ਚ ਤਿੰਨ ਲੋਕ ਹੋਰ ਸਵਾਰ ਸਨ। ਅਚਾਨਕ ਹੀ ਇੱਕ ਕਾਰ ’ਚ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਮੁੰਡੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਕਾਰ ਨੂੰ ਟੱਕਰ ਮਾਰੀ ਗਈ ਤੇ ਜਦੋਂ ਉਨ੍ਹਾਂ ਦੇ ਮੁੰਡੇ ਨੇ ਕਾਰ ਨਾ ਰੋਕ ਤਾਂ ਹਮਲਾਵਰ ਫਾਈਰਿੰਗ ਕਰਕੇ ਫਰਾਰ ਹੋ ਗਏ।
ਪੀੜਤ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਵੀ ਅਜਿਹਾ ਕਾਤਲਾਨਾ ਹਮਲਾ ਕੀਤਾ ਗਿਆ ਸੀ ਤੇ ਪੁਲਿਸ ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹਮਲਾਵਰਾਂ ਦੇ ਹੌਂਸਲੇ ਹੋ ਵੀ ਬੁਲੰਦ ਹੋ ਗਏ ਹਨ।