ਰੂਪਨਗਰ, 17 ਅਗਸਤ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਆਰ ਜੀ ਕਰ ਮੈਡੀਕਲ ਕਾਲਜ ਕਲਕੱਤਾ ਵਿਖੇ ਇਕ ਡਾਕਟਰ ਨਾਲ ਬਲਾਤਕਾਰ ਕਰਨ ਤੇ ਹੱਤਿਆ ਕਰਨ ਦੀ ਘਟਨਾਂ ਦੀ ਨਿੰਦਾ ਕੀਤੀ ਹੈ. ਉਹਨਾਂ ਕਿਹਾ ਇਸ ਘਟਨਾ ਬਸਪਾ ਘੋਰ ਨਿੰਦਾ ਕਰਦੀ ਹੈ। ਇਹ ਘਟਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ਉਤੇ ਕਲੰਕ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਭਾਰਤ ਵਿੱਚ ਰੋਸ ਤੇ ਗੁੱਸੇ ਵਾਲੀ ਸਥਿੱਤੀ ਪੈਦਾ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਅਮਨ ਕਾਨੂੰਨ ਦੀ ਸਥਿਤ ਕਾਇਮ ਰੱਖਣ ਅਤੇ ਭਵਿੱਖ ਵਿਚ ਅਜਿਹੀਆ ਘਟਨਾਵਾਂ ਨਾ ਵਾਪਰਨ ਸਖ਼ਤ ਕਾਨੂੰਨ ਬਣਾਉ ਅਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।