ਨਵੀਂ ਦਿੱਲੀ, 17 ਅਗਸਤ (ਖ਼ਬਰ ਖਾਸ ਬਿਊਰੋ)
ਦੇਸ਼ ਵਿਚ ਪ੍ਰਤੱਖ ਟੈਕਸ ਪ੍ਰਸ਼ਾਸਨ ਦੀ ਸਿਖ਼ਰਲੀ ਸੰਸਥਾ ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਆਮਦਨ ਕਰ ਵਿਭਾਗ ਨੂੰ ਹੋਟਲ, ਲਗਜ਼ਰੀ ਬ੍ਰਾਂਡ ਦੀ ਵਿਕਰੀ, ਹਸਪਤਾਲ ਅਤੇ ਆਈਵੀਐੱਫ ਕਲੀਨਿਕਾਂ ਵਰਗੇ ਕਾਰੋਬਾਰੀ ਖੇਤਰਾਂ ਵਿੱਚ ਵੱਡੇ ਪੈਮਾਨੇ ਦੇ ਨਕਦ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ ਹੈ। ਬੋਰਡ ਨੇ ਕਿਹਾ ਕਿ ਇਹ ਜਾਂਚ ਬੇਲੋੜੀ ਦਖਲਅੰਦਾਜ਼ੀ ਤੋਂ ਬਿਨਾਂ ਹੋਣੀ ਚਾਹੀਦੀ ਹੈ।