ਲੰਡਨ, 19 ਅਪ੍ਰੈਲ (ਖ਼ਬਰ ਖਾਸ ਬਿਊਰੋ)
ਬਰਤਾਨੀਆ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਭਾਰਤ ਦੇ ਦੋ ਵਿਦਿਆਰਥੀਆਂ ਦੀ ਸਕਾਟਲੈਂਡ ਵਿੱਚ ਝਰਨੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਸਕਾਟਲੈਂਡ ਨੇ ਹਾਲੇ ਤੱਕ ਆਂਧਰਾ ਪ੍ਰਦੇਸ਼ ਦੇ 22 ਤੇ 26 ਸਾਲਾਂ ਦੇ ਨੌਜਵਾਨਾਂ ਦੇ ਨਾਮ ਨਹੀਂ ਦੱਸੇ। ਪਾਣੀ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਉਦੋਂ ਹੋਇਆ ਜਦੋਂ ਇਹ ਦੋਸਤਾਂ ਨਾਲ ਘੁੰਮਣ ਗਏ ਸਨ।