ਜਲੰਧਰ 16 ਅਗਸਤ, ( ਖ਼ਬਰ ਖਾਸ ਬਿਊਰੋ)
ਜੰਡਿਆਲਾ ਮੰਜਕੀ,ਜ਼ਿਲ੍ਹਾ ਜਲੰਧਰ ਵਿਖੇ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਬਾਬਾ ਸਿੱਧ ਜੀ ਦੇ ਅੰਦਰ ਦਾਖਲ ਹੋ ਕੇ ਸ਼ਰਾਰਤੀ ਅਨਸਰ ਵੱਲੋਂ ਕਿਸੇ ਡੂੰਘੀ ਸਾਜਿਸ਼ ਨਾਲ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਖਬਰ ਸਾਹਮਣੇ ਆਈ ਹੈ।.ਇਸ ਘਟਨਾ ਦੀ ਬਹੁਤ ਕਰੜੀ ਨਿੰਦਿਆ ਕਰਦੇ ਹਾਂ,ਇਸ ਤਰਾਂ ਗੁਰੂ ਘਰਾਂ ਵਿੱਚ ਜਾ ਕੇ ਜਿਹੜੇ ਪਾਪੀ ਪਾਪ ਕਰਦੇ ਹਨ, ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।.
ਪੰਜਾਬ ਦੇ ਵਿੱਚ ਇਹਨਾਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਬੇਹਦ ਚਿੰਤਾਜਨਕ ਹੈ।.ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਰੋਕਥਾਮ ਲਈ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ,ਗੁਰੂ ਘਰਾਂ ਦੇ ਵਜ਼ੀਰ ਅਤੇ ਸਮੂਹ ਸੰਗਤਾਂ ਵੱਲੋਂ ਵੀ ਕੋਈ ਨਿੱਘਰ ਅਤੇ ਠੋਸ ਉਪਰਾਲੇ ਕਰਨ ਦੀ ਲੋੜ ਹੈ।.ਜਿਨਾਂ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਪਾਪੀਆਂ ਵੱਲੋਂ ਇੰਜਾਮ ਨਾ ਦਿੱਤਾ ਜਾ ਸਕੇ।.ਅਗਰ ਕੋਈ ਸ਼ੱਕੀ ਵਿਅਕਤੀ ਗੁਰਦੁਆਰਿਆਂ ਵਿੱਚ ਮਾੜੀ ਸੋਚ ਜਾਂ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪ੍ਰਬੰਧਕਾਂ ਵੱਲੋਂ ਤੁਰੰਤ ਬਣਦੀ ਕਾਰਵਾਈ ਕਰਵਾਉਣੀ ਚਾਹੀਦੀ ਹੈ।.
ਜਥੇਦਾਰ ਵਡਾਲਾ ਨੇ ਕਿਹਾ ਕਿ ਸਿੱਖ ਪੰਥ ਦੀਆਂ ਜਿੰਮੇਵਾਰ ਧਾਰਮਿਕ ਸ਼ਖਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਭ ਸੰਪਰਦਾਵਾਂ,ਸੰਤ ਸਮਾਜ ਅਤੇ ਟਕਸਾਲਾਂ ਆਦਿ ਨੂੰ ਨਾਲ ਲੈ ਕੇ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਸਬੰਧ ਵਿੱਚ ਠੋਸ ਸੁਰੱਖਿਆ ਦੀ ਨੀਤੀ ਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰ ਸਕਣ।.
ਇਸ ਮੌਕੇ ਜਥੇਦਾਰ ਲਸ਼ਕਰ ਸਿੰਘ ਰਹੀਮਪੁਰ ਜਥੇਦਾਰ ਗੁਰਨਾਮ ਸਿੰਘ ਕੰਦੋਲਾ ਜਥੇਦਾਰ ਹਰਿੰਦਰ ਸਿੰਘ ਸਰੀਂਹ ਸੁਖਬੀਰ ਸਿੰਘ ਭਾਰਦਵਾਜੀਆਂ,ਬਲਜੀਤ ਸਿੰਘ ਮਿੱਠੜਾ,ਗੁਰਦੀਪ ਸਿੰਘ ਮਿੱਠੜਾ,ਐਸਡੀਓ ਜੋਗਿੰਦਰ ਸਿੰਘ ਜੰਡਿਆਲਾ,ਜਥੇਦਾਰ ਬਲਰਾਜ ਸਿੰਘ ਜੰਡਿਆਲਾ,ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਬਲਵੀਰ ਸਿੰਘ ਕੰਗਣੀਵਾਲ, ਸੁਖਪਾਲ ਬਸਰਾ ਅਤੇ ਆਦਿ ਸੰਗਤਾਂ ਹਾਜ਼ਰ ਸਨ।