ਰਾਮ ਲੁਭਾਇਆ ਪ੍ਰਧਾਨ ਤੇ ਹਰਮੇਸ਼ ਵਿਰਦੀ ਬਣੇ ਜਨਰਲ ਸਕੱਤਰ

ਜਸਵੀਰ ਗੜੀ ਨੇ ਕੀਤੀ ਬਸਪਾ ਬੰਗਾ ਹਲਕੇ ਦੀ ਸਮੀਖਿਆ ਕੀਤੀ

ਬੰਗਾ 16 ਅਗਸਤ (ਖ਼ਬਰ ਖਾਸ ਬਿਊਰੋ )

ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ਼ ਪ੍ਰਵੀਨ ਬੰਗਾ ਦੀ ਪ੍ਰਧਾਨਗੀ ਹੇਠ ਹਲਕਾ ਬੰਗਾ ਦੇ ਵਰਕਰਾ ਦੀ ਮੀਟਿੰਗ ਹੋਈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਬਤੌਰ ਮੁੱਖ ਮਹਿਮਾਨ ਅਤੇ ਬਲਜਿੰਦਰ ਰਤਨ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੌਕੇ ਜਸਵੀਰ ਗੜ੍ਹੀ ਨੇ ਬੰਗਾ ਹਲਕੇ ਦੀ  ਸਮੀਖਿਆ ਕਰਦੇ ਹੋਏ ਆਉਣ ਵਾਲੀਆਂ ਪੰਚਾਇਤ ਅਤੇ ਹੋਰ ਚੋਣਾਂ ਦੇ ਮੱਦੇਨਜ਼ਰ ਜੱਥੇਬੰਦਕ ਢਾਂਚੇ ਨੂੰ ਚੁਸਤ ਦਰੁਸਤ ਕਰਨ ਲਈ ਵਿਧਾਨ ਸਭਾ ਹਲਕੇ ਦੇ ਪੰਜ ਜੋਨ ਬਣਾਉਣ ਤੇ ਆਗੂਆਂ, ਵਰਕਰਾਂ ਨੂੰ ਕੰਮ ਵੰਡੇ ਜਾਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਬੰਗਾ ਹਲਕੇ ਦੀ ਚੋਣ ਕੀਤੀ ਗਈ ਜਿਸ ਵਿਚ ਨੌਜਵਾਨਾਂ ਨੂੰ 50 ਫ਼ੀਸਦੀ ਪ੍ਰਤੀਨਿਧਤਾ ਦਿੱਤੀ ਗਈ।
ਸਰਬਸੰਮਤੀ ਨਾਲ ਹੋਈ ਚੋਣ ਵਿਚ ਪ੍ਰਧਾਨ ਰਾਮ ਲਭਾਇਆ ਲਧਾਣਾ ਉੱਚਾ, ਉਪ ਪ੍ਰਧਾਨ ਸਰਪੰਚ ਅਸ਼ੋਕ ਕੁਮਾਰ ਖੋਥੜਾ, ਜਨਰਲ ਸਕੱਤਰ ਹਰਮੇਸ਼ ਵਿਰਦੀ, ਖਜ਼ਾਨਚੀ ਬਾਬੂ ਸਤਪਾਲ ਔੜ, ਜੁਆਇੰਟ ਸਕੱਤਰ ਜਸਵੰਤ ਕਟਾਰੀਆਂ ਮੁਕੰਦਪੁਰ, ਬੰਗਾ ਸ਼ਹਿਰੀ ਪ੍ਰਧਾਨ ਹਰਜਿੰਦਰ ਲੱਧੜ, ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਮਹਿਲਾ ਵਿੰਗ ਦੇ ਕਨਵੀਨਰ ਰਵਿੰਦਰ ਮਹਿਮੀ, ਮਹਿਲਾ ਵਿੰਗ ਹਲਕਾ ਇੰਚਾਰਜ਼ ਪਰਮਜੀਤ ਕੋਰ ਬਹਿਰਾਮ, ਯੂਥ ਵਿੰਗ BVF ਜਤਿੰਦਰ ਖਮਾਚੋ ਹਲਕਾ ਇੰਚਾਰਜ ਬੰਗਾ ਚੁਣੇ ਗਏ।
ਪ੍ਰਵੀਨ ਬੰਗਾ ਨੇ ਨਵੀਂ ਚੁਣੀ ਟੀਮ ਨੂੰ ਵਧਾਈਆਂ ਦਿਤੀਆਂ ਅਤੇ ਜਲਦੀ ਜਿਲਾ ਬਾਡੀ ਦੀ ਚੋਣ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਰਪੰਚ ਮਨੋਹਰ ਕੁਮਾਰ, ਹਰਬਲਾਸ ਬਸਰਾ, ਧਰਮ ਪਾਲ ਤਲਵੰਡੀ,ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ, ਜਸਪਾਲ ਲਧਾਣਾ, ਜ਼ੋਰਾਵਰ ਬੋਧੀ, ਰਾਜ ਦਰਾਲ ਹਰਜਿੰਦਰ ਸਿੰਘ ਜੰਡਾਲੀ ਮੈਂਬਰ ਬਲਾਕ ਸੰਮਤੀ ਬੰਗਾ, ਚਰਨਜੀਤ ਸੱਲ੍ਹਾ, ਪ੍ਰਕਾਸ਼ ਚੰਦ ਸਾਬਕਾ ਸ਼ਹਿਰੀ ਪ੍ਰਧਾਨ, ਸੋਢੀ ਮੱਲਾਂ ਸੋਢੀਆਂ, ਮਲਕੀਤ ਮੰਢਾਲੀ ਅਤੇ ਹੋਰ ਹਾਜ਼ਰ ਸਨ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

Leave a Reply

Your email address will not be published. Required fields are marked *