ਸਲੇਮਪੁਰੀ ਦੀ ਚੂੰਢੀ –
ਵਾਹ ਅਜ਼ਾਦੀ!
– ਸਾਇਕਲਾਂ , ਸਕੂਟਰਾਂ
ਤੇ ਰਿਕਸ਼ੇ ਵਾਲਿਆਂ,
ਕੱਚਿਆਂ, ਢਾਰਿਆਂ
ਤੇ ਝੁੱਗੀ ਵਾਲਿਆਂ
ਹਿੱਕ ਉੱਤੇ ਲਾ ਲਿਆ ਤਿਰੰਗਾ ਤੇਰਾ ਅਜ਼ਾਦੀ ਏ!
ਦਿਲ ‘ਚ ਬਿਠਾ ਲਿਆ ਤਿਰੰਗਾ ਤੇਰਾ ਅਜ਼ਾਦੀ ਏ!
ਮਹਿੰਗੀਆਂ ਕਾਰਾਂ,
ਤੇ ਔਡੀਆਂ ਕਾਰਾਂ,
ਅੰਬਰਾਂ ਨੂੰ ਛੂੰਹਦੀਆਂ,
ਅਲੀਸ਼ਾਨ ਇਮਾਰਤਾਂ
ਮਹਿੰਗੇ ਪੱਥਰਾਂ ਬਣਾਈਆਂ ,
ਉੱਚੀਆਂ ਦੀਵਾਰਾਂ!
ਨਾ ਸਜਾਇਆ ਤਿਰੰਗਾ ਤੇਰਾ ਅਜ਼ਾਦੀ ਏ!
ਦਿਲ ਨਾਲ ਨਾ ਛੁਹਾਇਆ ਤਿਰੰਗਾ ਤੇਰਾ ਅਜ਼ਾਦੀ ਏ!
ਢਿੱਡਲਾਂ ਤੇ ਸ਼ਾਹੂਕਾਰਾਂ,
ਵੱਡੇ ਸਰਦਾਰਾਂ,
ਲੀਡਰਾਂ ਤੇ ਠੇਕੇਦਾਰਾਂ
ਮਿਲ ਸਰਕਾਰਾਂ
ਬੋਦਾ ਜਿਹਾ ਕਰਤਾ ਤਿਰੰਗਾ ਤੇਰਾ ਅਜ਼ਾਦੀ ਏ!
ਫਿੱਕਾ ਜਿਹਾ ਕਰਤਾ ਤਿਰੰਗਾ ਤੇਰਾ ਅਜ਼ਾਦੀ ਏ!
100 ਕਰੋੜ ਲੋਕ ਤੇਰੇ
ਬਣਗੇ ਭਿਖਾਰੀ ਨੇ!
ਸਿਆਸਤ ਦੀ ਭੇਟਾ ਚੜ੍ਹੇ,
ਉਲੰਪਿਕ ਖਿਡਾਰੀ ਨੇ!
ਲੁੱਟ ਕੇ ਖਜ਼ਾਨਾ,
‘ਖਾਸ’ ਮਾਰ ਗੇ ਉਡਾਰੀ ਨੇ!
ਹਉਕੇ ਭਰੀ ਜਾਵੇ ਤਿਰੰਗਾ ਤੇਰਾ ਅਜ਼ਾਦੀ ਏ!
ਆਪਣਿਆਂ ਤੋਂ ਡਰੀ ਜਾਵੇ, ਤਿਰੰਗਾ ਤੇਰਾ ਅਜ਼ਾਦੀ ਏ!
ਆਪਣਿਆਂ ਤੋਂ ਡਰੀ ਜਾਵੇ, ਤਿਰੰਗਾ ਤੇਰਾ ਅਜ਼ਾਦੀ ਏ!
-ਸੁਖਦੇਵ ਸਲੇਮਪੁਰੀ
ਪਿੰਡ – ਸਲੇਮਪੁਰ
ਡਾਕਘਰ-ਨੂਰਪੁਰ ਬੇਟ
ਜਿਲ੍ਹਾ-ਲੁਧਿਆਣਾ
09780620233.