ਚੰਡੀਗੜ,19 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਖਾਸਕਰਕੇ ਕਿਸਾਨਾਂ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਸੁਖਬੀਰ ਨੇ ਆਪਣੇ ਐਕਸ ਅਕਾਉਂਟ ‘ਤੇ ਲਿਖਿਆ ਹੈ ਕਿ ਪੰਜਾਬੀਓ ਉਨਾਂ ਨੇ ਬੈਰੀਕੇਡਾ ਨਾਲ ਸਾਡੇ ਬਾਰਡਰ ਸੀਲ ਕੀਤੇ ਤੁਸੀਂ ਵੋਟਾਂ ਨਾਲ ਆਪਣੇ ਬਾਰਡਰ ਸੀਲ ਕਰ ਦਿਓ। ਹੁਣ ਨਾ ਦਿੱਲੀ ਵਾਲੀਆ ਪਾਰੀਆ ਨੂੰ ਵੋਟ ਪਾਇਓ । ਆਪਣਾ ਸ਼ਾਂਤਮਈ ਵਿਰੋਧ ਜਤਾਉਣ ਵਾਲੇ ਕਿਸਾਨਾਂ ‘ਤੇ ਪੰਜਾਬ ਦੀ ਧਰਤੀ ‘ਤੇ ਹਰ ਰੋਜ਼ ਹੋ ਰਹੇ ਲਾਠੀਚਾਰਜ਼ ਦੀ ਮੈਂ ਸਖਤ ਨਿੰਦਾ ਕਰਦਾ ਹਾਂ।