ਝੂੰਦਾ ਕਮੇਟੀ ਦੇ 13 ਵਿਚੋਂ ਪੰਜ ਮੈਂਬਰਾਂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਇਯਾਲੀ ਸ਼ਾਂਤ

ਚੰਡੀਗੜ 14 ਅਗਸਤ (ਖ਼ਬਰ ਖਾਸ ਬਿਊਰੋ)

ਅਕਾਲੀ ਦਲ ਦਾ ਅੰਦਰੂਨੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪਾਰਟੀ ਦੇ ਇੱਕ ਤੋ ਬਾਅਦ ਇੱਕ ਨੇਤਾ ਪਾਰਟੀ ਨੂੰ ਛੱਡ ਰਿਹਾ ਹੈ। ਪਾਰਟੀ ਦੇ ਸੁਧਾਰ ਤੇ ਵਿਧਾਨ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਗਠਿਤ ਕੀਤੀ ਗਈ ਝੂੰਦਾ ਕਮੇਟੀ ਦੇ 13 ਵਿਚੋਂ ਛੇ ਮੈਂਬਰ ਅਕਾਲੀ ਦਲ ਨਾਲੋ ਨਾਤਾ ਤੋੜ ਚੁੱਕੇ ਹਨ।

ਨਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵੱਲੋ ਪਾਰਟੀ ਨੂੰ ਛੱਡਣਾ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਬੁਹਤ ਵੱਡਾ ਝਟਕਾ ਲੱਗਾ ਹੈ। ਪਾਰਟੀ ਕੋਲ ਮਹਿਜ ਤਿੰਨ ਹੀ ਵਿਧਾਇਕ ਸਨ ਜਿਨ੍ਹਾਂ ਵਿਚੋਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਲਈ ਬਣਾਈ ਝੂੰਦਾ ਕਮੇਟੀ ਲਾਗੂ ਕਰਵਾਉਣ ਦੀ ਮੰਗ ਨੂੰ ਲੈਕੇ ਅਤੇ ਪਾਰਟੀ ਵਿੱਚ ਆਏ ਨਿਘਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋ ਦੂਰੀ ਬਣਾਈ ਬੈਠੇ ਹਨ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਦੁਆਬਾ ਤੋਂ ਇਕਲੌਤੇ ਵਿਧਾਇਕ ਦਾ ਆਪ ਵਿੱਚ ਸ਼ਾਮਿਲ ਹੋਣਾ ਸਾਬਿਤ ਕਰਦਾ ਹੈ ਕਿ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਤੋਂ ਵਰਕਰ ਮਾਯੂਸ ਹਨ ਉਥੇ ਚੁਣੇ ਹੋਏ ਨੁਮਾਇੰਦੇ ਵੀ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ।

ਜਥੇਦਾਰ ਵਡਾਲਾ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਜਾ ਹਲਾਤਾਂ ਦੇ ਜਰੀਏ ਸਲਾਹ ਦਿੱਤੀ ਕਿ ਜਦੋਂ ਅਸੀਂ ਲਗਾਤਾਰ ਪਿਛਲੇ ਸਮੇਂ ਦੌਰਾਨ ਬੁਹਤ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ ਜਿਸ ਦਾ ਕਾਰਨ ਸਮੁੱਚਾ ਪੰਥ ਭਲੀ ਪ੍ਰਕਾਰ ਜਾਣਦਾ ਹੈ। ਇਨ੍ਹਾਂ ਸਿੱਟਿਆਂ ਵਿਚੋਂ ਤਸਵੀਰ ਸਾਮ੍ਹਣੇ ਨਜ਼ਰ ਆਉਂਦੀ ਹੈ ਕਿ ਅਕਾਲੀ ਵਰਕਰ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੁੰਦੇ ਹਨ। ਡਾਕਟਰ ਸੁੱਖੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਇਸ ਗੱਲ ਦੇ ਉਪਰ ਮੋਹਰ ਲੱਗ ਗਈ ਕਿ ਲੀਡਰਸ਼ਿਪ ਬਦਲਾਅ ਨਾਲ ਹੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਹੋ ਸਕੇਗਾ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਜਥੇਦਾਰ ਵਡਾਲਾ ਨੇ ਇਸ ਗੱਲ ਤੇ ਜੋਰ ਦੇਕੇ ਆਖਿਆ ਕਿ ਜਦੋਂ ਸਾਡੇ ਬਜੁਰਗਾਂ , ਪੰਥ ਹਿਤੈਸ਼ੀਆਂ ਨੇ 104 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂ ਜਥੇਬੰਦੀ ਬਣਾਈ ਸੀ ਤਾਂ ਓਹਨਾ ਨੂੰ ਵੱਡੀ ਉਮੀਦ ਸੀ ਕਿ ਇੱਕ ਦਿਨ ਓਹਨਾ ਵਲੋ ਪੰਥ ਅਤੇ ਪੰਜਾਬ ਲਈ ਬਣਾਈ ਪਾਰਟੀ ਯੋਗ ਅਗਵਾਈ ਕਰੇਗੀ, ਪਰ ਬੜੇ ਦੁਖੀ ਮਨ ਨਾਲ ਅੱਜ ਉਸ ਆਸ ਨੂੰ ਟੁੱਟਦਿਆਂ ਵੇਖ ਸਮੇਂ ਦੀ ਲੀਡਰਸ਼ਿਪ ਨੇ ਆਪਣਾ ਸਵਾਰਥੀਪਨ ਅਤੇ ਨਿਜਪ੍ਰਸਤਾ ਨੂੰ ਪਾਰਟੀ ਵਿਚ ਤਜੀਹ ਦਿੱਤੀ। ਜਦ ਕਿ ਉਨਾਂ ਪੰਥਕ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਗ ਦੀ ਭਾਵਨਾ ਦੇ ਨਾਲ ਕੁਰਬਾਨੀ ਦੇਣੀ ਚਾਹੀਦੀ ਸੀ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਸਮੁੱਚੇ ਅਕਾਲੀ ਵਰਕਰਾਂ ਅਤੇ ਲੀਡਰਸ਼ਿਪ ਨੂੰ ਅਪੀਲ ਕਰਦੇ ਹੋਏ ਓਹਨਾ ਕਿਹਾ ਕਿ, ਕੋਈ ਵੀ ਵਰਕਰ ਅਤੇ ਲੀਡਰ ਅਕਾਲੀ ਦਲ ਨੂੰ ਛੱਡਣ ਦੀ ਵਜਾਏ ਇਕੱਠੇ ਹੋ ਕੇ ਪੰਥ ਦੇ ਸੁਨਹਿਰੇ ਭਵਿੱਖ ਅਤੇ ਅਕਾਲੀ ਦਲ ਵਿੱਚ ਆਈਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸੁਧਾਰ ਲਹਿਰ ਨਾਲ ਜੁੜਨ।

ਲੋਕਾਂ ਦੀਆਂ ਆਸਾਂ ਅਤੇ ਆਉਣ ਵਾਲੇ ਸਮੇਂ ਦੀਆਂ ਚਨੌਤੀਆਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੂੰ ਪੰਜਾਬ ਅਤੇ ਪੰਥ ਦੇ ਹਿਤਾਂ ਲਈ ਸੁਹਿਰਦ, ਨੇਕ, ਇਮਾਨਦਾਰ ਅਤੇ ਸੱਚੀ-ਸੁੱਚੀ ਯੋਗ ਲੀਡਰਸ਼ਿਪ ਦੀ ਅਗਵਾਈ ਹੇਠ ਮਜ਼ਬੂਤ ਕੀਤਾ ਜਾ ਸਕੇ।

Leave a Reply

Your email address will not be published. Required fields are marked *