ਰੂਪਨਗਰ, 11 ਅਗਸਤ (ਖ਼ਬਰ ਖਾਸ ਬਿਊਰੋ)
ਐੱਸ ਸੀ, ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਐੱਸਸੀ ਬੀਸੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਲੋਕਾਂ ਦੇ ਸੰਵਿਧਾਨਿਕ ਮਸਲਿਆਂ ਉ0ਤੇ ਵਿਚਾਰ ਚਰਚਾ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਢਾਈ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਸਰਕਾਰ ਸੰਵਿਧਾਨਕ ਮਸਲਿਆਂ ਉਤੇ ਚੁੱਪ ਧਾਰੀ ਬੈਠੀ ਹੈ। ਆਗੂਆਂ ਨੇ ਕਿਹਾ ਕਿ ਸਮਾਜਿਕ ਸੁਰੱਖਿਆ , ਇਸਤਰੀ ਤੇ ਬਾਲ਼ ਵਿਕਾਸ ਭਲਾਈ ਦੀ ਮੰਤਰੀ ਬਲਜੀਤ ਕੌਰ ਤਾਂ ਵਾਰ ਵਾਰ ਮੀਟਿੰਗ ਦਾ ਏਜੰਡਾ ਭੇਜਣ ਉਤੇ ਵੀ ਜੱਥੇਬੰਦੀ ਨੂੰ ਮਸਲਿਆਂ ਦੇ ਹੱਲ ਲਈ ਲਾਰਾ ਲੱਪਾ ਤੇ ਡੰਗ ਟਪਾਊ ਨੀਤੀ ਤੇ ਚੱਲ ਰਹੀ ਹੈ।
ਭਲਾਈ ਮੰਤਰੀ ਬਣਨ ਉਤੇ ਬਲਜੀਤ ਕੌਰ ਨੂੰ 30 ਮਾਰਚ 2022 ਨੂੰ ਫਰੀਦਕੋਟ ਵਿਖੇ ਜੱਥੇਬੰਦੀ ਦੇ ਆਗੂਆਂ ਨੇ ਮਿਲ਼ ਕੇ ਵਧਾਈ ਦਿੱਤੀ ਤੇ ਐਸ ਸੀ /ਬੀ ਸੀ ਵਿਦਿਆਰਥੀਆਂ ,ਅਧਿਆਪਕਾਂ , ਵੱਖ ਵੱਖ ਭਰਤੀਆਂ ਦੇ ਉਮੀਦਵਾਰਾਂ ਦੇ ਮਸਲੇ ਹੱਲ ਕਰਨ ਲਈ ਮੰਤਰੀ ਤੋਂ ਮੀਟਿੰਗ ਦਾ ਸਮਾਂ ਮੰਗਿਆ ਗਿਆ, ਪਰ ਅੱਜ ਤੱਕ ਵੀ ਐਸ ਸੀ ਬੀ ਸੀ ਵਰਗ ਦੇ ਮਸਲਿਆਂ ਲਈ ਕੋਈ ਸੁਹਿਰਦ ਯਤਨ ਨਹੀਂ ਕੀਤੇ ਗਏ। ਮੀਟਿੰਗ ਦਾ ਏਜੰਡਾ ਭੇਜਣ ਦੇ ਬਾਵਜੂਦ ਅੱਜ ਤਕ ਲਾਰੇ ਹੀ ਲਾਏ ਜਾ ਰਹੇ ਹਨ।ਇਸ ਲਈ ਜੱਥੇਬੰਦੀ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਭਲਾਈ ਮੰਤਰੀ ਪੰਜਾਬ ਦੇ ਅੜੀਅਲ ਤੇ ਗੈਰ ਸੰਵਿਧਾਨਕ ਰਵਈਏ ਦੇ ਚੱਲਦੇ ਪੂਰੇ ਪੰਜਾਬ ਦੇ ਜਿਲ੍ਹਾ ਪੱਧਰ ਤੇ ਉਹਨਾਂ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ।
ਮੰਤਰੀ ਦੇ ਗੈਰ ਜਿੰਮੇਵਾਰ ਵਤੀਰੇ ਕਾਰਨ 6635 ਈਟੀਟੀ ਅਧਿਆਪਕਾਂ ਦੀ ਭਰਤੀ ਸਮੇਂ ਡਾਇਰੈਕਟਰ ਭਰਤੀ ਬੋਰਡ ਸਿੱਖਿਆ ਵਿਭਾਗ ਵੱਲੋਂ ਬਿਨਾਂ ਮੈਰਿਟ ਸੂਚੀ ਜਾਰੀ ਕੀਤੇ ਗੁੱਪਤ ਤਰੀਕੇ ਨਾਲ ਉਮੀਦਵਾਰਾਂ ਦੀ ਆਈ ਡੀ ਤੇ ਆਰਡਰ ਜਾਰੀ ਕੀਤੇ ਤੇ ਜੱਥੇਬੰਦੀ ਵੱਲੋਂ ਸੰਘਰਸ਼ ਕਰਨ ਤੇ 4900 ਤਕ ਮੈਰਿਟ ਸੂਚੀ ਜਾਰੀ ਕੀਤੀ ਗਈ।ਜਿਸ ਕਾਰਨ ਗ਼ਰੀਬ ਮਜ਼ਦੂਰਾਂ ਦੇ ਪੁੱਤਰ ਧੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣਾ ਪੈ ਰਿਹਾ। ਉਹ ਚਾਹੇ 4161 ਮਾਸਟਰ ਕੇਡਰ ਦੀ ਭਰਤੀ , ਚਾਹੇ 6635 ਈਟੀਟੀ ਅਧਿਆਪਕਾਂ ਦੀ ਭਰਤੀ ਜਾਂ 2364 ਈਟੀਟੀ ਅਧਿਆਪਕਾਂ ਦੀ ਭਰਤੀ ਹੋਵੇ, ਸਭ ਚ ਡਾਇਰੈਕਟਰ,ਤੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਰਾਖਵੇਂਕਰਨ ਨੀਤੀ ਵਿਰੁੱਧ ਜਾ ਕੇ ਮੈਰਿਟ ਸੂਚੀ ਤਿਆਰ ਕਰਨ ਦੀ ਖੇਡ ਖੇਡਦੇ ਹਨ
।ਇਹਨਾਂ ਮਸਲਿਆਂ ਤੋਂ ਇਲਾਵਾ ਸਿੱਧੀ ਭਰਤੀ ਚ ਸਰਕਾਰਾਂ ਤੇ ਅਫਸਰਸ਼ਾਹੀ ਨੇ ਰਾਖਵੇਂਕਰਨ ਨੀਤੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।ਇਸ ਸਮੇਂ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਪਰਵਿੰਦਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਗੁਰਪ੍ਰੀਤ ਸਿੰਘ ਵਿੱਤ ਸਕੱਤਰ ਪ੍ਰੈੱਸ ਸਕੱਤਰ ਹਰਜਿੰਦਰ ਪੁਰਾਣੇਵਾਲਾ, ਹਰਪਾਲ ਸਿੰਘ ਤਰਨਤਾਰਨ , ਚੀਫ਼ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ,ਸਕੱਤਰ ਵੀਰ ਸਿੰਘ ਮੋਗਾ,ਗੁਰਮੀਤ ਸਿੰਘ ਫ਼ਰੀਦਕੋਟ, ਗੁਰਟੇਕ ਸਿੰਘ, ਹਰਦੀਪ ਸਿੰਘ ਤੂਰ, ਵੀਰ ਸਿੰਘ ਮੋਗਾ,ਹਰਵਿੰਦਰ ਮਾਰਸ਼ਲ, ਭੁਪਿੰਦਰ ਸਿੰਘ ਲੁਧਿਆਣਾ, ਗੁਰਜੈਪਾਲ ਸਿੰਘ ਲੁਧਿਆਣਾ, ਬਲਦੇਵ ਸਿੰਘ,ਨਰਿੰਦਰਜੀਤ ਕਪੂਰਥਲਾ, ਸੁੱਖਦੇਵ ਕਾਜ਼ਲ, ਕੁਲਵੰਤ ਦਸੂਹਾ, ਜਗਤਾਰ ਨਾਭਾ, ਕੰਵਲਜੀਤ ਭਵਾਨੀਗੜ੍ਹ, ਪਰਸ਼ਨ ਸਿੰਘ, ਅਮਿੰਦਰਪਾਲ ਮੁਕਤਸਰ,ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਬੇਅੰਤ ਭਾਂਬਰੀ, ਦਿਲਬਾਗ ਸਿੰਘ ਤਰਨਤਾਰਨ, ਅਵਤਾਰ ਸਿੰਘ ਮੱਟੂ ਅੰਮ੍ਰਿਤਸਰ, ਪਰਮਜੀਤ ਪਠਾਨਕੋਟ, ਰਛਪਾਲ ਸਿੰਘ ਭੁੰਬਲੀ, ਕੁਲਵਿੰਦਰ ਸਿੰਘ ਰੂਪ ਨਗਰ,ਹਰਬੰਸ ਲਾਲ ਜਲੰਧਰ, ਹਰਜਿੰਦਰ ਮਾਲੇਰਕੋਟਲਾ, ਭਾਰਤ ਭੂਸ਼ਨ, ਕੁਲਵੀਰ ਫਾਜ਼ਿਲਕਾ ਸ਼ਾਮਿਲ ਸਨ।