ਸਮਾਰਟ ਫੋਨ ਦੀ ਵਰਤੋਂ ਸਮਾਰਟ ਤਰੀਕੇ ਨਾਲ ਕਰਨ ਬਾਰੇ ਕੀਤਾ ਜਾਗਰੂਕ 

ਰੂਪਨਗਰ, 7 ਅਗਸਤ (ਖ਼ਬਰ ਖਾਸ  ਬਿਊਰੋ)
ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਦੇ ਆਦੇਸ਼ਾ ਅਨੁਸਾਰ ਸਾਈਬਰ ਜਾਗਰੁਕਤਾ ਦਿਵਸ ਤਹਿਤ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਧੀਨ ਕੌਮੀ ਸੇਵਾ ਯੋਜਨਾ ਵੱਲੋਂ ਸਾਈਬਰ ਕਰਾਈਮ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਥਾਣਾ ਸਾਈਬਰ ਕਰਾਈਮ, ਰੂਪਨਗਰ ਦੇ ਏ.ਐੱਸ.ਆਈ. ਪ੍ਰਦੀਪ ਕੁਮਾਰ ਨੇ ਵਲੰਟੀਅਰਾਂ ਨੂੰ ਸਾਈਬਰ ਕਰਾਈਮ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਤਹਿਤ ਹੋ ਰਹੀਆਂ ਠੱਗੀਆਂ ਅਤੇ ਅਪਰਾਧ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸਮਾਰਟ ਫੋਨ ਦੀ ਵਰਤੋਂ ਸਮਾਰਟ ਤਰੀਕੇ ਨਾਲ ਕਰਨੀ ਚਾਹੀਦੀ ਹੈ।
ਏ.ਐੱਸ.ਆਈ. ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ, ਵੱਟਸਐਪ, ਫੇਸਬੁੱਕ, ਇੰਸਟਾਗ੍ਰਾਮ ਰਾਹੀਂ ਕਿਸੇ ਨਿਵੇਸ਼, ਵਪਾਰ, ਸ਼ੇਅਰ ਮਾਰਕਿਟ ਸੰਬੰਧੀ ਲਿੰਕ ਜਾਂ ਪਾਸਵਰਡ ਸਾਂਝਾ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵੱਟਐੱਪ ਕਾਲ ਰਾਹੀਂ ਜੇਕਰ ਕੋਈ ਤੁਹਾਡੇ ਲੜਕਾ ਜਾਂ ਲੜਕੀ ਨੂੰ ਅਗਵਾ ਕਰਨ ਦੀ ਕਾਲ ਕਰਦਾ ਹੈ ਅਤੇ ਤੁਹਾਨੂੰ ਪੈਸੇ ਟਰਾਂਸਫਰ ਕਰਨ ਲਈ ਕਹਿੰਦਾ ਹੈ ਤਾਂ ਇਸਤੇ ਵਿਸ਼ਵਾਸ ਨਾ ਕਰੋ। ਵਿਦੇਸ਼ੀ ਕਾਲ, ਕਸਟਮ ਅਧਿਕਾਰੀ ਜਾਂ ਅਸ਼ਲੀਲ ਗੱਲਬਾਤ ਸਬੰਧੀ ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਹੈ ਅਤੇ ਤੁਹਾਨੂੰ ਪੈਸੇ ਟਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਅਸ਼ਲੀਲ ਵੀਡਿਓ ਭੇਜਦਾ ਹੈ, ਉਸਨੂੰ ਸ਼ੇਅਰ ਨਾ ਕਰੋ ਬਲਕਿ ਆਪਣੇ ਨਜਦੀਕੀ ਸਾਈਬਰ ਥਾਣੇ ਵਿੱਚ ਇਸ ਸਬੰਧੀ ਰਿਪੋਰਟ ਦਰਜ ਕਰਵਾਓ ਅਤੇ ਸਾਈਬਰ ਆੱਨਲਾਈਨ ਠੱਗੀ ਹੋਣ ਤੇ ਤੁਰੰਤ ਹੈਲਪਲਾਈਨ ਨੰਬਰ 1930 ਜਾਂ 155260 ਤੇ ਕਾਲ ਕਰੋ।
ਇਸ ਮੌਕੇ ਹੈੱਡ ਕਾਂਸਟੇਬਲ ਸ਼੍ਰੀ ਪੰਕਜ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਈਬਰ ਧੋਖਾਧੜੀ ਤੋਂ ਬਚਣ ਲਈ ਧਿਆਨਯੋਗ ਗੱਲਾਂ ਸਬੰਧੀ ਫੈਂਫਲੈਟ ਵੀ ਸਾਂਝੇ ਕੀਤੇ ਅਤੇ ਆਮ ਲੋਕਾਂ ਵਿੱਚ ਜਾਗਰੁਕਤਾ ਫੈਲਾਉਣ ਲਈ ਪ੍ਰੇਰਿਤ ਵੀ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਨੇ ਕੀਤਾ ਅਤੇ ਥਾਣਾ ਸਾਈਬਰ ਕਰਾਈਮ ਰੂਪਨਗਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਜਾਗਰੁਕਤਾ ਸੈਮੀਨਾਰ ਨੂੰ ਸਫਲ ਬਣਾਉਣ ਲਈ ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਰਵਨੀਤ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਪ੍ਰੋ. ਕੁਲਦੀਪ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਡਿੰਪਲ, ਪ੍ਰੋ. ਮਨਪ੍ਰੀਤ ਸਿੰਘ ਅਤੇ ਪ੍ਰੋ. ਜਗਜੀਤ ਸਿੰਘ ਨੇ ਅਹਿਮ ਸਹਿਯੋਗ ਦਿੱਤਾ।
ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *