ਚੰਡੀਗੜ, 18 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਇਕ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਜ਼ਿਲਿਆਂ ਦੇ ਸੂਬਾ ਕਮੇਟੀ ਮੈਂਬਰਾ ਅਤੇ ਜ਼ਿਲ੍ਹਾ ਪ੍ਰਧਾਨ ਹਾਜਰ ਹੋਏ ਮੀਟਿੰਗ ਦੀ ਕਾਰਵਾਈ ਪੱਤਰਕਾਰਾਂ ਨੂੰ ਯਾਰੀ ਕਰਦੇ ਹੋਏ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਏ ਗਏ ਫ਼ੈਸਲਿਆਂ ਅਨੁਸਾਰ ਜਥੇਬੰਦੀ ਵੱਲੋਂ ਲਾਏ ਗਏ ਬਕਾਇਆ ਫੰਡ ਜਮਾਂ ਕਰਵਾਉਣ ਦੀ ਆਖ਼ਰੀ ਮਿਤੀ 30 ਅਪ੍ਰੈਲ ਹੈ ਤਹਿਸੀਲ ਕਮੇਟੀਆਂ ਦੀਆਂ ਚੌਣਾ 15 ਮਈ ਤੱਕ ਹਰ ਹਾਲਤ ਵਿਚ ਕਰਵਾ ਲਈਆਂ ਜਾਣ ਤੇ ਫਿਰ ਜ਼ਿਲਾ ਕਮੇਟੀਆਂ ਦੀ ਚੋਣ 30 ਮਈ ਤੱਕ ਹਰ ਹਾਲਤ ਵਿਚ ਨੇਪਰੇ ਚਾੜਨੀ ਲਾਜ਼ਮੀ ਹੈ ਅਤੇ ਅਖੀਰ ਵਿੱਚ 9 ਜੂਨ ਨੂੰ ਸੂਬਾ ਪ੍ਰਧਾਨ ਸਮੇਤ ਸੂਬਾ ਕਮੇਟੀ ਦੀ ਚੋਣ ਹੋਵੇਗੀ ਨਾਭਾ ਅਤੇ ਮਹਾਜ਼ਨ ਨੇ ਕਿਹਾ ਕਿ ਸੂਬਾ ਕਮੇਟੀ ਦੀ ਚੋਣ ਦਾ ਸਥਾਨ ਜਲਦੀ ਹੀ ਕੇਡਰ ਨੂੰ ਦੱਸ ਦਿਤਾ ਜਾਵੇਗਾ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਕੇ ਪੀ, ਗੁਰਪ੍ਰੀਤ ਸਿੰਘ ਛੰਨਾ ਬਰਨਾਲਾ ,ਜਸਕਰਨ ਸਿੰਘ ਮੁਲਤਾਨੀ ਮੋਹਾਲੀ,ਉਘੇ ਲੋਕ ਗਾਇਕ ਦਲਜੀਤ ਸਿੰਘ ਧਲੇਰੀਆ, ਰਜਿੰਦਰ ਸਿੰਘ ਗਿੱਲ ਸੰਗਰੂਰ ,ਵਿਪਨ ਕੁਮਾਰ ਮਾਨਸਾ, ਅਸ਼ੋਕ ਕੁਮਾਰ ਜਲੰਧਰ ਜਸਵਿੰਦਰ ਸਿੰਘ ਢਿੱਲੋਂ ਫਰੀਦਕੋਟ ,ਗੁਰਪ੍ਰੀਤ ਸਿੰਘ ਸੰਗਰੂਰ, ਸੁਰਜੀਤ ਸਿੰਘ ਲੁਧਿਆਣਾ ,ਕਮਲਜੀਤ ਸਿੰਘ ਰੋਪੜ ,ਬਲਜਿੰਦਰ ਸਿੰਘ ਸ੍ਰੀ ਤਰਨਤਾਰਨ ਸਾਹਿਬ, ਬਲਰਾਜ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਧਰਮਵੀਰ ਫਿਰੋਜ਼ਪੁਰ,ਕੁਲਬਰਿੰਦਰ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ,ਜਸਵੰਤ ਸਿੰਘ ਮੋਗਾ, ਸੁਖਜੀਤ ਕੌਰ ਕਪੂਰਥਲਾ ,ਸਵਿੰਦਰ ਲਾਖਾ ਹੁਸ਼ਿਆਰਪੁਰ ,ਗੁਰਜੀਤ ਸਿੰਘ ਹੁਸ਼ਿਆਰਪੁਰ, ਬਲਵਿੰਦਰ ਸਿੰਘ ਬਠਿੰਡਾ ਸਮੇਤ ਸਮੂਹ ਸੂਬਾ ਕਮੇਟੀ ਮੈਂਬਰ ,ਜਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਮੌਜੂਦ ਸਨ