ਹਾਕੀ: ਭਾਰਤ ਨੇ ਆਸਟਰੇਲੀਆ ਨੂੰ 3-2 ਨਾਲ ਹਰਾਇਆ

ਪੈਰਿਸ, 2 ਅਗਸਤ (ਖ਼ਬਰ ਖਾਸ ਬਿਊਰੋ)

ਭਾਰਤ ਨੇ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੇ ਪੂਲ ਬੀ ਦੇ ਹਾਕੀ ਮੁਕਾਬਲੇ ਵਿਚ ਆਸਟਰੇਲੀਆ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਲਈ ਅਭਿਸ਼ੇਕ ਨੇ 12ਵੇਂ ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ 13ਵੇਂ ਤੇ 32ਵੇਂ ਮਿੰਟ ਵਿਚ ਦੋ ਗੋਲ ਕੀਤੇ। ਆਸਟਰੇਲੀਆ ਲਈ ਕਰੈਗ ਨੇ 25ਵੇਂ ਤੇ ਗੋਵਰਜ਼ ਨੇ 55ਵੇਂ ਮਿੰਟ ਵਿਚ ਗੋਲ ਕੀਤੇ। ਅੱਜ ਦੀ ਜਿੱਤ ਨਾਲ ਭਾਰਤ ਦੇ ਪੰਜ ਮੈਚਾਂ ਵਿਚ ਤਿੰਨ ਜਿੱਤਾਂ, ਇਕ ਡਰਾਅ ਤੇ ਇਕ ਹਾਰ ਨਾਲ 10 ਪੁਆਇੰਟ ਹੋ ਗਏ ਹਨ। ਪੁਆਇੰਟਸ ਟੇਬਲ ਵਿਚ ਭਾਰਤ ਦੀ ਪੁਜ਼ੀਸ਼ਨ ਦਾ ਫੈਸਲਾ ਬੈਲਜੀਅਮ ਬਨਾਮ ਅਰਜਨਟੀਨਾ ਦੇ ਮੈਚ ਨਾਲ ਹੋਵੇਗਾ। ਉਂਜ ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲਜ਼ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ। -ਏਜੰਸੀ

ਹੋਰ ਪੜ੍ਹੋ 👉  ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ  ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

Leave a Reply

Your email address will not be published. Required fields are marked *