ਓਲੰਪਿਕਸ: ਮਨੂ ਭਾਕਰ ਵੱਲੋਂ ਤੀਜਾ ਤਗ਼ਮਾ ਫੁੰਡਣ ਦੀ ਤਿਆਰੀ

ਚੈਟੋਰੌਕਸ, 2 ਅਗਸਤ (ਖ਼ਬਰ ਖਾਸ ਬਿਊਰੋ)

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਈ ਅਤੇ ਉਸ ਦੀਆਂ ਨਜ਼ਰਾਂ ਹੁਣ ਓਲੰਪਿਕ ’ਚ ਤੀਜਾ ਤਗ਼ਮਾ ਜਿੱਤਣ ’ਤੇ ਹਨ। ਮਨੂ ਨੇ ਅੱਜ ਔਰਤਾਂ ਦੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਦੇ ਪ੍ਰੀਸਿਜ਼ਨ ਰਾਊਂਡ ’ਚ 294 ਅੰਕ ਅਤੇ ਰੈਪਿਡ ਰਾਊਂਡ ’ਚ 296 ਅੰਕਾਂ ਨਾਲ ਕੁੱਲ 590 ਦਾ ਸਕੋਰ ਬਣਾਉਂਦਿਆਂ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਬਣਾਈ। ਇਸ ਗੇੜ ’ਚ ਹੰਗਰੀ ਦੀ ਵੈਰੋਨਿਕਾ ਮੇਜਰ ਪਹਿਲੇ ਸਥਾਨ ’ਤੇ ਰਹੀ। -ਪੀਟੀਆਈ

ਹੋਰ ਪੜ੍ਹੋ 👉  ਗੈਂਗਸਟਰਾਂ ‘ਤੇ ਵਾਰ ਦਾ 160ਵਾਂ ਦਿਨ: ਪੰਜਾਬ ਪੁਲਿਸ ਵੱਲੋਂ 574 ਥਾਈਂ ਛਾਪੇਮਾਰੀ; 393 ਗ੍ਰਿਫ਼ਤਾਰ

Leave a Reply

Your email address will not be published. Required fields are marked *