ਪੇਸ਼ਾਵਰ, 2 ਅਗਸਤ (ਖ਼ਬਰ ਖਾਸ ਬਿਊਰੋ)
ਅਤਿਵਾਦੀਆਂ ਨੇ ਉੱਤਰ ਪੱਛਮੀ ਪਾਕਿਸਤਾਨ ਵਿਚ ਡਿਉਟੀ ਤੋਂ ਘਰ ਪਰਤ ਰਹੇ ਜੱਜਾਂ ਦੇ ਕਾਫ਼ਲੇ ’ਤੇ ਹਮਲਾ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਪਖ਼ਤੂਨਖਵਾ ਪ੍ਰਾਂਤ ਦੇ ਡੇਰਾ ਇਸਮਾਈਲ ਖਾਨ ਦੇ ਟੈਂਕ ਜਿਲ੍ਹੇ ਦੀ ਅਦਾਲਤਾਂ ਵਿਚ ਡਿਉਟੀ ਤੋਂ ਬਾਅਦ ਜੱਜਾਂ ਦਾ ਕਾਫ਼ਲਾ ਜਦੋਂ ਘਰ ਵੱਲ ਜਾ ਰਿਹਾ ਸੀ ਤਾਂ ਮਜ਼ਬੂਤ ਸੁਰੱਖਿਆ ਦੇ ਬਾਵਜੂਦ ਹਥਿਆਰਬੰਦ ਅਤਿਵਾਦੀਆਂ ਨੇ ਘਾਤ ਲਗਾਉਂਦਿਆਂ ਹਮਲਾ ਕਰ ਦਿੱਤਾ। ਇਸ ਦੌਰਾਨ 2 ਪੁਲੀਸ ਕਰਮੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਤਿੰਨੋ ਜੱਜ ਸੁਰੱਖਿਅਤ ਰਹੇ। -ਪੀਟੀਆਈ