ਪੈਰਿਸ, 2 ਅਗਸਤ (ਖ਼ਬਰ ਖਾਸ ਬਿਊਰੋ)
ਭਾਰਤੀ ਜੂਡੋ ਖਿਡਾਰੀ ਤੂਲੀਕਾ ਮਾਨ ਦੀ +78 ਕਿਲੋਗ੍ਰਾਮ ਮਹਿਲਾ ਮੁਕਾਬਲੇ ਦੇ ਐਲਿਮੀਨੇਸ਼ਨ ਗੇੜ ਵਿੱਚ ਕਿਊਬਾ ਦੀ ਇਡੇਲਿਸ ਓਰਟਿਜ਼ ਤੋਂ ਹਾਰਿਦਆਂ ਬਾਹਰ ਹੋ ਗਈ ਹੈ । ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤੁਲੀਕਾ ਨੂੰ ਕਿਊਬਾ ਦੇ ਖਿਡਾਰੀ ਵਿਰੁੁੱਧ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਓਰਟਿਜ਼ ਦੇ ਵਿਰੁੱਧ ਤੁਲੀਕਾ ਸਿਰਫ਼ 28 ਸਕਿੰਟ ਦੇ ਮੁਕਾਬਲੇ ਵਿਚ ਹੀ ਟਿਕ ਸਕੀ। ਤੁਲੀਕਾ ਜੂਡੋ ਵਿੱਚ ਭਾਰਤ ਦਾ ਪ੍ਰਤੀਨਿਧ ਕਰਨ ਵਾਲੀ ਇੱਕੋ-ਇਕ ਖਿਡਾਰੀ ਸੀ।