ਨਵੀਂ ਦਿੱਲੀ, 2 ਅਗਸਤ (ਖ਼ਬਰ ਖਾਸ ਬਿਊਰੋ)
ਅਸੈਂਸਮੈਂਟ (ਮੁਲਾਂਕਣ) ਸਾਲ 2024-25 ਲਈ 31 ਜੁਲਾਈ ਤੱਕ 7.28 ਕਰੋੜ ਤੋਂ ਵੱਧ ਆਮਦਨ ਕਰ ਰਿਟਰਨਾਂ ਭਰੀਆਂ ਗਈਆਂ ਹਨ, ਜੋ ਇਕ ਨਵਾਂ ਰਿਕਾਰਡ ਹੈ। ਆਮਦਨ ਕਰ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ 6.77 ਕਰੋੜ ਰਿਟਰਨਾਂ ਫਾਈਲ ਹੋਈਆਂ ਸਨ। ਆਮਦਨ ਕਰ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਅਸੈਂਸਮੈਂਟ ਸਾਲ 2024-25 ਲਈ ਫਾਈਲ ਕੁੱਲ 7.28 ਕਰੋੜ ਰਿਟਰਨਾਂ ਵਿਚੋਂ 5.27 ਕਰੋੜ ਨਵੇਂ ਟੈਕਸ ਪ੍ਰਬੰਧ ਤੇ 2.01 ਕਰੋੜ ਪੁਰਾਣੇ ਟੈਕਸ ਪ੍ਰਬੰਧ ਤਹਿਤ ਭਰੀਆਂ ਗਈਆਂ ਹਨ। 31 ਜੁਲਾਈ ਨੂੰ ਇਕ ਦਿਨ ਵਿਚ 69.92 ਲੱਖ ਤੋਂ ਵੱਧ ਰਿਟਰਨਾਂ ਫਾਈਲ ਹੋਈਆਂ ਸਨ। ਵਿਭਾਗ ਨੇ ਕਿਹਾ ਕਿ ਪਹਿਲੀ ਵਾਰ ਭਰੀਆਂ ਗਈਆਂ ਰਿਟਰਨਾਂ ਦਾ ਅੰਕੜਾ 58.57 ਲੱਖ ਸੀ।