ਪੈਰਿਸ, 2 ਅਗਸਤ, (ਖ਼ਬਰ ਖਾਸ ਬਿਊਰੋ)
ਭਾਰਤ ਦੀ ਮਿਕਸਡ ਡਬਲਜ਼ ਤੀਰਅੰਦਾਜ਼ੀ ਜੋੜੀ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਗਤ ਦੀ ਜੋੜੀ ਤੀਰਅੰਦਾਜ਼ੀ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਸ਼ੁੱਕਰਵਾਰ ਨੂੰ ਦਯਾਨੰਦ ਕੋਇਰੁਨਿਸਾ ਅਤੇ ਆਰਿਫ਼ ਪੰਗੇਸਟੂ ਦੀ ਇੰਡੋਨੇਸ਼ੀਆਈ ਜੋੜੀ ਨੂੰ 5-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੁਆਲੀਫਿਕੇਸ਼ਨ ਰਾਊਂਡ ‘ਚ ਪੰਜਵੇਂ ਸਥਾਨ ‘ਤੇ ਰਹੀ ਭਾਰਤੀ ਜੋੜੀ ਨੇ ਪਹਿਲਾ ਸੈੱਟ 37-36 ਨਾਲ ਜਿੱਤ ਕੇ ਦੂਜਾ ਸੈੱਟ 38-38 ਨਾਲ ਬਰਾਬਰ ਕਰ ਲਿਆ। ਤੀਜੇ ਸੈੱਟ ‘ਚ ਅੰਕਿਤਾ ਦੇ ਦੋਵੇਂ ਨਿਸ਼ਾਨੇ 10 ਅੰਕਾਂ ‘ਤੇ ਲੱਗੇ, ਜਿਸ ਦੀ ਬਦੌਲਤ ਭਾਰਤ ਨੇ 12ਵਾਂ ਦਰਜਾ ਪ੍ਰਾਪਤ ਜੋੜੀ ਖਿਲਾਫ ਮੈਚ 38-37 ਨਾਲ ਜਿੱਤ ਲਿਆ। -ਪੀਟੀਆਈ