ਰਾਸਟਰੀ ਅਨੂਸੂਚਿਤ ਜਾਤੀ ਕਮਿਸ਼ਨ ਨੇ ਰਾਜੇਵਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼…..

..ਮੀਡੀਆ ਵਿੱਚ ਜਾਤੀ ਵਿਤਕਰੇ ਸਬੰਧੀ ਸ਼ਿਕਾਇਤ ਦਾ ਲਿਆ ਨੋਟਿਸ

ਐਸ ਐਸ ਪੀ ਚੰਡੀਗੜ ਤੋਂ ਪੰਦਰਾਂ ਦਿਨਾਂ ਚ ਐਕਸ਼ਨ ਟੇਕਨ ਰਿਪੋਰਟ ਕੀਤੀ ਤਲਬ

ਨਵੀਂ ਦਿੱਲੀ 1 ਅਗਸਤ, (ਖ਼ਬਰ ਖਾਸ ਬਿਊਰੋ)

ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ,ਨਵੀਂ ਦਿੱਲੀ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਪ੍ਰਸਿੱਧ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਉਸ ਦੇ ਦੋ ਹੋਰ ਸਾਥੀਆਂ ਪਰਵਿੰਦਰ ਸਿੰਘ ਚਲਾਕੀ ਅਤੇ ਗੁਰਬਿੰਦਰ ਸਿੰਘ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।

ਕਮਿਸ਼ਨ ਨੇ ਲੁਧਿਆਣਾ ਵਾਸੀ ਡਾ.ਸੁਰਜੀਤ ਸਿੰਘ ਭਦੌੜ ਵੱਲੋਂ ਰਾਜੇਵਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮੀਡੀਆ ਵਿੱਚ ਜਾਤੀ ਵਿਤਕਰੇ ਸਬੰਧੀ ਕੀਤੀ ਸ਼ਿਕਾਇਤ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਐਸ ਐਸ ਪੀ ਚੰਡੀਗੜ ਤੋਂ ਪੰਦਰਾਂ ਦਿਨਾਂ ਚ ਐਕਸ਼ਨ ਟੇਕਨ ਰਿਪੋਰਟ ਤਲਬ ਕੀਤੀ ਹੈ। ਸ਼ਿਕਾਇਤਕਰਤਾ ਡਾ: ਸੁਰਜੀਤ ਸਿੰਘ ਭਦੌੜ ਜੋ ਪੰਜਾਬ ਦੇ ਸਹਿਕਾਰੀ ਅਦਾਰੇ ਮਿਲਕਫੈੱਡ ਦੇ ਕੈਟਲ ਫੀਡ ਪਲਾਂਟ ਖੰਨਾ ਵਿਖੇ ਜਨਰਲ ਮੈਨੇਜਰ ਵਜੋਂ ਤਾਇਨਾਤ ਹੈ,ਨੇ ਰਾਜੇਵਾਲ ‘ਤੇ ਸ਼ਰੇਆਮ ਬਦਨਾਮ ਕਰਨ ਅਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ ਲਾਏ ਹਨ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 19 ਜੁਲਾਈ 2024 ਨੂੰ ਮਿਲਕ ਪਲਾਂਟ ਲੁਧਿਆਣਾ ਦੇ ਮੁਅੱਤਲ ਡਾਇਰੈਕਟਰ ਗੁਰਬਿੰਦਰ ਸਿੰਘ ਅਤੇ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਮਿਲਕਫੈੱਡ ਪੰਜਾਬ ਵਿਰੁੱਧ ਪ੍ਰੈਸ ਕਾਨਫਰੰਸ ਕੀਤੀ ਜਿਸ ਪਦੌਰਾਨ ਉਨ੍ਹਾਂ ‘ਤੇ ਨਿੱਜੀ ਤੌਰ ‘ਤੇ ਝੂਠੇ ਦੋਸ਼ ਲਾਏ ਅਤੇ ਜਾਤੀ ਭੇਦਭਾਵ ਦੇ ਆਧਾਰ ‘ਤੇ ਝੂਠੀ ਮਾਣਹਾਨੀ ਦੀ ਸਾਜ਼ਿਸ਼ ਰਚੀ, ਜਿਸ ਕਾਰਨ ਸਮਾਜ ‘ਚ ਉਹਨਾਂ ਦੀ ਇੱਜ਼ਤ ਨੂੰ ਢਾਹ ਲੱਗੀ ਅਤੇ ਬੇਲੋੜਾ ਨੁਕਸਾਨ ਉਠਾਉਣਾ ਪਿਆ।

ਉਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ’ਤੇ ਸਾਲ 2012-13 ਦੌਰਾਨ ਲੁਧਿਆਣਾ ਮਿਲਕ ਪਲਾਂਟ ਵਿੱਚ ਤਾਇਨਾਤੀ ਦੌਰਾਨ 1 ਕਰੋੜ 11 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਝੂਠੇ ਦੋਸ਼ ਲਾਏ ਗਏ ਹਨ ਅਤੇ ਕਿਹਾ ਗਿਆ ਹੈ ਕਿ ਉਹ ਚਾਰ ਪੜਤਾਲਾਂ ਦੌਰਾਨ ਦੋਸ਼ੀ ਪਾਇਆ ਗਿਆ ਹੈ।

ਜਦੋਂ ਕਿ ਨਿੱਜੀ ਤੌਰ ‘ਤੇ ਉਸ ਦਾ ਨਾਂ ਅੱਜ ਤੱਕ ਅਜਿਹੀ ਕਿਸੇ ਵੀ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਇਸ ਸਬੰਧੀ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 10 ਸਾਲਾਂ ਬਾਅਦ ਉਸ ਦੇ ਅਕਸ ਨੂੰ ਖਰਾਬ ਕਰਨ ਲਈ ਬਿਨਾਂ ਕਿਸੇ ਸਬੂਤ ਦੇ ਉਸ ਕੇਸ ਨੂੰ ਪੇਸ਼ ਕੀਤਾ ਗਿਆ ਅਤੇ ਜਾਤੀ ਪੱਖਪਾਤ ਕਾਰਨ ਮੇਰੇ ਚਰਿੱਤਰ ਨੂੰ ਬਦਨਾਮ ਕੀਤਾ ਗਿਆ।

ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਆਗੂਆਂ ਵੱਲੋ ਇਹ ਵੀ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਪੰਜਾਬ ਦੇ ਵੱਖ-ਵੱਖ ਮਿਲਕ ਪਲਾਂਟਾਂ ਦੇ ਹੋ ਰਹੇ ਨੁਕਸਾਨ ਨਾਲ ਉਨ੍ਹਾਂ ਦਾ ਨਾਂ ਜੋੜ ਕੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਦਕਿ ਮਿਲਕਫੈੱਡ ਪੰਜਾਬ ਦੇ ਹੋਰ ਮਿਲਕ ਪਲਾਂਟ ਵੀ ਘਾਟੇ ‘ਚ ਚੱਲ ਰਹੇ ਹਨ ਅਤੇ ਕਿਸੇ ਵੀ ਪਲਾਂਟ ਦੇ ਨੁਕਸਾਨ ਲਈ ਜਨਰਲ ਮੈਨੇਜਰ ਜ਼ਿੰਮੇਵਾਰ ਨਹੀਂ ਹਨ ਅਤੇ ਉਕਤ ਵਿਅਕਤੀਆਂ ਨੇ ਕਿਸੇ ਹੋਰ ਜਨਰਲ ਮੈਨੇਜਰ ਦਾ ਨਿੱਜੀ ਨਾਂਅ ਨਹੀਂ ਲਿਆ ਸਗੋਂ ਜਾਣ ਬੁੱਝ ਕੇ ਅਤੇ ਬੇਲੋੜੇ ਤੌਰ ‘ਤੇ ਉਕਤ ਵਿਅਕਤੀਆਂ ਜਨਤਕ ਤੌਰ ‘ਤੇ ਬਦਨਾਮ ਕੀਤਾ ਕਿਉਂਕਿ ਮੈਂ ਅਨੁਸੂਚਿਤ ਜਾਤੀ ਨਾਲ ਸਬੰਧਤ ਹਾਂ।

ਵੇਰਕਾ ਦੇ ਇਹ ਜਾਤੀ-ਵਿਰੋਧੀ ਗੈਰ-ਸਰਕਾਰੀ ਨੁਮਾਇੰਦੇ ਵੀ ਉਨ੍ਹਾਂ ਨਾਲ ਜਾਤੀ ਦੁਸ਼ਮਣੀ ਰੱਖਦੇ ਹਨ ਕਿਉਂਕਿ ਉਨ੍ਹਾਂ ਨੇ ਪੰਜਾਬ ਰਾਜ ਦੀਆਂ ਪੰਜਾਬ ਮਿਲਕਫੈੱਡ ਅਤੇ ਇਸ ਨਾਲ ਸਬੰਧਤ ਦੁੱਧ ਯੂਨੀਅਨਾਂ ਦੇ ਬੋਰਡਾਂ ਵਿੱਚ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਉਚਿਤ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਕੀਤੀ ਸੀ, ਜਿਸ ਲਈ ਇਹ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫ਼ਤਰ ਵਿੱਚ ਵਿਚਾਰਾਧੀਨ ਹੈ।

ਜਿਸ ਕਾਰਨ ਉਕਤ ਬੋਰਡ ਦੇ ਜਾਤੀ ਵਿਰੋਧੀ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਦੌਰਾਨ ਜਾਣਬੁੱਝ ਕੇ ਸ਼ਰੇਆਮ ਬਦਨਾਮ ਕੀਤਾ ਹੈ, ਜੋ ਕਿ ਭਾਰਤੀ ਕਾਨੂੰਨ ਦੀ ਉਲੰਘਣਾ ਹੈ। ਡਾ: ਭਦੌੜ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਦਸੰਬਰ 2023 ਵਿੱਚ ਲੁਧਿਆਣਾ ਦੇ ਇਸ ਮੁਅੱਤਲ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਜਨਤਕ ਤੌਰ ’ਤੇ ਉਨ੍ਹਾਂ ਖ਼ਿਲਾਫ਼ ਅਪਸ਼ਬਦ ਬੋਲੇ ​​ਸਨ।

ਉਕਤ ਵਿਅਕਤੀਆਂ ਨੇ ਬਿਨਾਂ ਕਿਸੇ ਸਬੂਤ ਦੇ ਮੇਰੇ ਖਿਲਾਫ ਨਿੱਜੀ ਤੌਰ ‘ਤੇ ਝੂਠੀ ਮਾਣਹਾਨੀ ਕੀਤੀ ਹੈ। ਸ਼ਿਕਾਇਤਕਰਤਾ ਨੇ ਉਕਤ ਵਿਅਕਤੀਆਂ ਵਿਰੁੱਧ ਜਾਣਬੁੱਝ ਕੇ ਝੂਠੀ ਮਾਣਹਾਨੀ ਕਰਨ ਦੇ ਦੋਸ਼ ਵਿਚ ਐਸ.ਸੀ.ਐਸ.ਟੀ. ਐਕਟ, 1989 ਦੀ ਧਾਰਾ 3(1) ਦੀ ਉਪ ਧਾਰਾ (ਆਰ) ਤਹਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *