ਕਲੇਰ ਦੇ ਇਲਜ਼ਾਮ ਸਿੱਖ ਪੰਥ ਵਾਸਤੇ ਬੇਹੱਦ ਘਾਤਕ ਤੇ ਚਿੰਤਾਜਨਕ-ਵਡਾਲਾ

ਜਲੰਧਰ, 30 ਜੁਲਾਈ (ਖ਼ਬਰ ਖਾਸ ਬਿਊਰੋ)

ਸਿੱਖ ਪੰਥ ਦੇ ਧਾਰਮਿਕ ਮਸਲਿਆਂ ਨੂੰ ਲੈ ਕੇ ਪਿਛਲੇ ਸਮੇਂ ਚ ਬਹੁਤ ਸਾਰੀਆਂ ਚਰਚਾਵਾਂ ਅਤੇ ਨਵੇਂ ਤੱਥ ਸਾਹਮਣੇ ਆ ਰਹੇ ਹਨ।ਬੜੇ ਲੰਬੇ ਸਮੇਂ ਤੋਂ ਬੇਅਦਵੀਆਂ ਜਿਹੇ ਬੱਜਰ ਗੁਨਾਹਾਂ ਦਾ ਸਬੰਧ ਡੇਰਾ ਸਿਰਸਾ ਨਾਲ ਜੁੜਦਾ ਰਿਹਾ। ਇਹਨਾਂ ਗੁਨਾਹਾਂ ਅਤੇ ਪਾਪਾਂ ਨੂੰ ਲੈ ਕੇ ਡੇਰੇ ਦੇ ਰਹਿ ਚੁੱਕੇ ਪ੍ਰੇਮੀਆਂ ਵੱਲੋਂ ਬੜੇ ਗੰਭੀਰ ਅਤੇ ਸਨਸਨੀਖੇਜ ਖੁਲਾਸੇ ਕੀਤੇ ਹਨ।ਇਹ ਸਾਰੇ ਡੇਰੇ ਦੇ ਸਾਧ ਨੂੰ ਮਾਫੀ ਦੇਣ ਦੇ ਸੰਬੰਧ ਚ ਹਨ ਡੇਰਾ ਸਿਰਸਾ ਦੇ ਰਹਿ ਚੁੱਕਿਆ ਸਿਆਸੀ ਮਸਲਿਆਂ ਦਾ ਮੁਖੀ ਪ੍ਰਦੀਪ ਕਲੇਰ ਨੇ ਇੱਕ ਨਿਜੀ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਬਹੁਤ ਵੱਡੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਉੱਤੇ ਲਾਏ ਹਨ।ਉਸ ਨੇ ਇਹ ਆਖਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸੁਖਬੀਰ ਸਿੰਘ ਬਾਦਲ ਕਈ ਵਾਰੀ ਮਿਲੇ। ਸਿੱਖ ਕੌਮ ਦੇ ਮਨਾਂ ਵਿੱਚ ਇਸ ਗੱਲ ਦਾ ਬਹੁਤ ਦੁੱਖ ਹੈ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਸ ਵਿੱਚ ਡੇਰਾ ਸਿਰਸਾ ਮੁਖੀ ਦਾ ਸਮੁੱਚਾ ਸਮਾਜਿਕ ਬਾਈਕਾਟ ਅਤੇ ਉਸ ਨਾਲ ਕੋਈ ਨਾਤਾ ਨਾ ਰੱਖਣ ਬਾਰੇ ਸਿੰਘ ਸਾਹਿਬ ਨੇ ਹੁਕਮ ਕੀਤਾ ਜਿਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਹੁਕਮਨਾਮੇ ਦੀ ਪਰਵਾਹ ਕੀਤੇ ਬਗੈਰ ਡੇਰਾ ਮੁਖੀ ਨੂੰ ਮਿਲਦਾ ਰਿਹਾ ਅਤੇ ਵੋਟਾਂ ਖਾਤਰ ਗੰਢ ਤੁਪ ਵੀ ਕੀਤੀ ਗਈ। ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਹਰ ਨਹੀਂ ਜਾ ਸਕਦਾ ਲੇਕੀਨ ਸੁਖਬੀਰ ਸਿੰਘ ਬਾਦਲ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਿੱਖ ਪੰਥ ਦੀਆਂ ਪਰੰਪਰਾਵਾਂ ਅਤੇ ਸਿਧਾਂਤ ਨੂੰ ਤੋੜ ਕੇ ਡੇਰਾ ਮੁਖੀ ਨੂੰ ਕਈ ਵਾਰ ਮਿਲੇ। ਜਿਸ ਨੂੰ ਕਦਾਚਿੱਤ ਵੀ ਮਾਫ ਨਹੀਂ ਕੀਤਾ ਜਾ ਸਕਦਾ।.

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਪਿੱਛੇ ਡੇਰਾ ਮੁਖੀ ਦੀ ਸ਼ਮੂਲੀਅਤ ਆਈ.ਜੀ ਖਟੜਾ ਸਾਹਿਬ ਦੀ ਸਿੱਟ ਵੱਲੋਂ ਸਾਬਿਤ ਕੀਤੀ ਗਈ।ਡੇਰਾ ਮੁਖੀ ਦੀ ਪੁਸ਼ਤ ਪਨਾਹੀ ਅਤੇ ਉਸ ਨੂੰ ਉਸਦੇ ਪ੍ਰੇਮੀਆਂ ਨੂੰ ਬਚਾਉਣ ਦਾ ਯਤਨ ਜੋ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਹ ਜੱਗ ਜਾਹਰ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੰਨਾਂ ਕਮਜ਼ੋਰ ਹੋਣਾ ਅਤੇ ਸਮੂਹ ਸੰਗਤਾਂ ਦਾ ਪੰਥ ਦੀ ਨੁਮਾਇੰਦਾ ਜਥੇਬੰਦੀ ਤੋਂ ਵਿਸ਼ਵਾਸ ਉੱਠਣਾ ਇਹਨਾਂ ਸਾਰੇ ਕਾਰਨਾਂ ਕਰਕੇ ਹੀ ਹੋਇਆ ਹੈ।.

ਡੇਰਾ ਮੁਖੀ ਦੀ ਮਾਫੀ ਵਾਲੀ ਚਿੱਠੀ ਵਿੱਚ ਜਿਸ ਤਰੀਕੇ ਦੇ ਨਾਲ ਖਿਮਾ ਯਾਚਨਾ ਦੇ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ. ਦਲਜੀਤ ਚੀਮਾ ਵੱਲੋਂ ਪਾਏ ਗਏ। ਇਸ ਦਾ ਖੁਲਾਸਾ ਵੀ ਪ੍ਰਦੀਪ ਕਲੇਰ ਨੇ ਖੁੱਲ ਕੇ ਕਰ ਦਿੱਤਾ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਜਾਅਲਸਾਜੀ ਅਤੇ ਧੋਖਾਧੜੀ ਦੇ ਨਾਲ ਉਹ ਚਿੱਠੀ ਪੇਸ਼ ਕੀਤੀ ਗਈ। ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸਿੰਘ ਸਾਹਿਬਾਨਾਂ ਨੂੰ ਹਨੇਰੇ ਚ ਰੱਖ ਕੇ ਗੁੰਮਰਾਹ ਕੀਤਾ ਗਿਆ। ਇਸ ਦੀ ਜਾਅਲਸਾਜੀ ਦੀ ਸਾਜ਼ਿਸ਼ ਦੇ ਤਹਿਤ ਸਿੰਘ ਸਾਹਿਬਾਨਾਂ ਦੇ ਦਬਾਅ ਬਣਾ ਕੇ ਡੇਰਾ ਮੁਖੀ ਨੂੰ ਮਾਫੀ ਦਿਵਾਈ ਗਈ।.

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਸੂਲਾ ਨੂੰ ਛਿੱਕੇ ਟੰਗ ਕੇ ਸਿਧਾਂਤਾਂ ਤੋਂ ਬੇਮੁਖ ਹੁੰਦਾ ਹੋਇਆ ਆਪਣੀ ਹੀ ਕੌਮ ਦੇ ਨਾਲ ਇਡਾ ਵੱਡਾ ਧੋ੍ਹ ਕਮਾ ਗਿਆ।.

ਇਹਨਾਂ ਉਪਰੋਕਤ ਸਾਰੇ ਕਾਰਨਾਂ ਕਰਕੇ ਸਿੱਖ ਕੌਮ ਨੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਿਸ਼ਵਾਸ ਕਰਨਾ ਛੱਡ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਿਨ ਬਦਿਨ ਕਮਜ਼ੋਰ ਹੁੰਦਾ ਗਿਆ। ਪੰਜਾਬ ਦੇ ਲੋਕਾਂ ਨੇ ਬੜੇ ਸਾਫ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ।ਲੇਕਿਨ ਨਾ ਤਾਂ ਇਹ ਲੀਡਰ ਉਸ ਵੇਲੇ ਲੋਕਾਂ ਦੀ ਨਬਜ ਸਮਝ ਪਾਏ ਅਤੇ ਨਾ ਹੀ ਅੱਜ ਆਪਣਾ ਅਹੁਦਾ ਛੱਡ ਰਹੇ ਹਨ। ਅੱਜ ਸਿੱਖ ਪੰਥ ਜਿੱਥੇ ਇਨਸਾਫ ਨੂੰ ਉਡੀਕ ਰਿਹਾ ਹੈ ਉੱਥੇ ਪੰਥ ਦੇ ਪੈਰੋਕਾਰ ਚਾਹੁੰਦੇ ਹਨ ਕੀ ਸਾਫ ਸੁਥਰੀ, ਸੁਹਿਰਦ,ਇਮਾਨਦਾਰ ਅਤੇ ਉੱਚ ਇਖਲਾਕ ਵਾਲੇ ਲੀਡਰ ਅੱਗੇ ਆਉਣ। ਅਤੇ ਇਸ ਪਾਪਾਂ ਦੀ ਭਾਗੀਦਾਰ ਜੁੰਡਲੀ ਤੋਂ ਛੁਟਕਾਰਾ ਪਾਇਆ ਜਾ ਸਕੇ।.

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *