ਚੰਡੀਗੜ੍ਹ, 30 ਜੁਲਾਈ (ਖ਼ਬਰ ਖਾਸ ਬਿਊਰੋ)
ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਦੀ ਚੋਣ ਮੀਟਿੰਗ ਵਿੱਚ ਸਾਹਿਤਕਾਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਸਰਬਸੰਮਤੀ ਨਾਲ ਨਵੀਂ ਚੋਣ ਕੀਤੀ ਗਈ। ਸੈਣੀ ਦੁਨੀਆ ਚੰਡੀਗੜ੍ਹ ਦੇ ਸੰਪਾਦਕ ਅਵਤਾਰ ਸਿੰਘ ਮਹਿਤਪੁਰੀ ਦੀ ਦੇਖ ਰੇਖ ਵਿੱਚ ਪੁਰਾਣੀ ਕਾਰਜਕਾਰਣੀ ਭੰਗ ਕਰਕੇ ਨਵੀਂ ਚੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਉਪ ਚੇਅਰਮੈਨ ਜਗਤਾਰ ਸਿੰਘ ਜੋਗ ਨੂੰ ਚੁਣਿਆ ਗਿਆ। ਇਸੀ ਤਰਾਂ ਪ੍ਰੇਮ ਵਿਜ ਨੂੰ ਪ੍ਰਧਾਨ, ਅਵਤਾਰ ਮਹਿਤਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਗੁਰਜੋਧ ਕੌਰ ਨੂੰ ਜਨਰਲ ਸਕੱਤਰ, ਸ਼ਾਇਰ ਭੱਟੀ ਨੂੰ ਪ੍ਰਬੰਧਕ ਸਕੱਤਰ, ਮੈਡਮ ਨੀਲਮ ਨਾਰੰਗ ਨੂੰ ਜੁਆਇੰਟ ਸਕੱਤਰ,ਬਲਜਿੰਦਰ ਕੌਰ ਸ਼ੇਰਗਿੱਲ ਤੇ ਭੁਪਿੰਦਰ ਭਾਗੋਮਾਜਰੀਆ ਨੂੰ ਪ੍ਰੈਸ ਸੈਕਟਰੀ ਅਤੇ ਖਜ਼ਾਨਚੀ ਬਲਵਿੰਦਰ ਸਿੰਘ ਚੁਣੇ ਗਏ।
ਜਦਕਿ
ਦੋ ਸੁਭਾਸ਼ ਭਾਸਕਰ ਅਤੇ ਹਰਦੀਪ ਕੌਰ ਵਿਰਕ ਨੂੰ ਸਰਪ੍ਰਸਤ ਬਣਾਇਆ ਗਿਆ। ਨਵੇਂ ਚੁਣੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਹੀ ਇਸ ਸੰਸਥਾ ਵਲੋਂ ਮਹੀਨੇ ਵਿੱਚ ਇੱਕ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਸਮਾਜ ਸੇਵਾ ਲਈ ਇੱਕ ਪ੍ਰਮੁੱਖ ਸ਼ਖਸ਼ੀਅਤ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਜਾਇਆ ਕਰੇਗਾ।