ਰੋਪੜ੍ਹ, 29 ਜੁਲਾਈ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਜਿਲਾ ਰੂਪਨਗਰ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਵਿੱਪਲ ਕੁਮਾਰ ਇੰਚਾਰਜ ਪੰਜਾਬ ਅਤੇ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ, ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਅਤੇਪਰਵੀਨ ਬੰਗਾ ਲੋਕ ਸਭਾ ਇੰਚਾਰਜ ਹਾਜ਼ਰ ਹੋਏ।
ਇਸ ਮੌਕੇ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸਰਬ ਸਮਾਜ ਨੂੰ ਇਕੱਠੇ ਕਰਕੇ 2027 ਦੀਆਂ ਚੋਣਾਂ ਦੀ ਤਿਆਰੀ ਪਿੰਡ ਪੱਧਰ ਤੱਕ ਪਹੁੰਚ ਕੇ ਕੀਤੀ ਜਾਵੇ ਤਾਂ ਜੋ ਪਿਛਲੀਆਂ ਚੋਣਾਂ ਦੌਰਾਨ ਜੋ ਕਮੀਆਂ ਰਹਿ ਗਈਆਂ ਹਨ ਉਹਨਾਂ ਦੀ ਸਮੀਖਿਆ ਕੀਤੀ ਗਈ। ਗੜੀ ਵੱਲੋਂ ਨੌਜਵਾਨ ਆਗੂ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਨੂੰ ਸਰਬ ਸੰਮਤੀ ਨਾਲ ਜਿਲਾ ਪ੍ਰਧਾਨ ਬਣਾਇਆ ਗਿਆ ਤੇ ਨਾਲ ਹੀ ਆਪਸ ਵਿੱਚ ਸਲਾਹ ਕਰਕੇ ਸਹਿਮਤੀ ਨਾਲ ਜਿਲਾ ਕਮੇਟੀਆਂ ਨਵੇਂ ਸਿਰੇ ਤੋ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਉਹਨਾਂ ਨੇ ਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਭੰਗ ਕੀਤੀਆਂ ਜਿਲੇ ਦੀ ਕਮੇਟੀ ਭੰਗ ਕਰ ਦਿੱਤੀ ਗਈ ਜੋ ਕਿ ਨਵੇਂ ਸਿਰੇ ਤਿਆਰ ਕੀਤੀ ਜਾਵੇਗੀ ।ਇਸ ਮੌਕੇ ਤੇ ਪੰਜਾਬ ਸਕੱਤਰ ਮਾਸਟਰ ਰਾਮਪਾਲ ਅਬਿਆਣਾ, ਜਿਲਾ ਜਨਰਲ ਸਕੱਤਰ ਨਰਿੰਦਰ ਬਡਵਾਲੀ ਹਲਕਾ ਪ੍ਰਧਾਨ ਰੂਪਨਗਰ ਮਾਸਟਰ ਮੋਹਨ ਸਿੰਘ ਨੋਧੇ ਮਾਜਰਾ ਹਲਕਾ ਪ੍ਰਧਾਨ ਚਮਕੌਰ ਸਾਹਿਬ ਕੁਲਦੀਪ ਪਪਰਾਲੀ ਕੁਲਦੀਪ ਘਨੌਲੀ ਗੁਰਚਰਨ ਸਿੰਘ ਖਾਲਸਾ ਕੇਵਲ ਧਮਾਣਾ ਜਸਵਿੰਦਰ ਜਸਵੰਤ ਸਿੰਘ ਬਹਿਰਾਮਪੁਰ ਜਸਵਿੰਦਰ ਸਿੰਘ ਛਿੱਬਰ ਡਾਕਟਰ ਮੋਹਨ ਸਿੰਘ ਗੁਰਵਿੰਦਰ ਸਿੰਘ ਬਡਵਾਲੀ ਫਕੀਰ ਸਿੰਘ ਬਡਵਾਲੀ ਨਸੀਬ ਸਿੰਘ ਬੇਲਾ ਡਾਕਟਰ ਸੁਰਜੀਤ ਸਿੰਘ ਲੱਖੇਵਾਲ ਤਰਲੋਕ ਸਿੰਘ ਫਤਿਹਪੁਰ ਮਹਿੰਦਰ ਪਾਲ ਥਰਮਲ ਪਲਾਂਟ ਜਤਿੰਦਰਵੀਰ ਸਿੰਘ ਪਰਖਾਲੀ ਪ੍ਰਿੰਸੀਪਲ ਸੁਰਿੰਦਰ ਸਿੰਘ ਪਰਖਾਲੀ ਸਰਜੀਤ ਸਿੰਘ ਖੇੜੀ ਬੀਬੀ ਹਰਜੀਤ ਕੌਰ ਮਾਜਰੀ ਕੁਲਵਿੰਦਰ ਕੌਰ ਮਾਜਰੀ ਹਰਵਿੰਦਰ ਸਿੰਘ ਮਾਜਰੀ ਜਸਵਿੰਦਰ ਬੈਂਸ ਪ੍ਰੀਤਮ ਸਿੰਘ ਗੋਬਿੰਦ ਵੈਲੀ ਡਾਕਟਰ ਭਗਤ ਰਾਮ ਬੈਂਸਾਂ ਸੁਰਜੀਤ ਲਾਲ ਰੂਪਨਗਰ ਦੌਲਤ ਸਿੰਘ ਰੋਪੜ ਹੁਸਨ ਚੰਦ ਰੋਪੜ ਬਲਵਿੰਦਰ ਸਿੰਘ ਬਿੱਲੂ ਰੋਪੜ ਸਤਨਾਮ ਸਿੰਘ ਰੋਪੜ ਆਦਿ ਆਗੂ ਹਾਜਰ ਸਨ।