ਚੰਡੀਗੜ੍ਹ , 18 ਅਪ੍ਰੈਲ (ਖ਼ਬਰ ਖਾਸ ਬਿਊਰੋ)
ਹਰਿਆਣਾ ਦੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ, ਹਾਈਕੋਰਟ ਦੇ ਸਾਬਕਾ ਜਸਟਿਸ ਅਤੇ ਵਕੀਲਾਂ ਨੇ ਅੱਜ ਸਾਂਝੇ ਤੌਰ ਤੇ ਹਰਿਆਣਾ ਲਈ ਵੱਖਰਾ ਹਾਈਕੋਰਟ ਅਤੇ ਵੱਖਰੀ ਰਾਜਧਾਨੀ ਦੀ ਮੰਗ ਕੀਤੀ ਹੈ।
ਹਾਈਕੋਰਟ ਦੇ ਸਾਬਕਾ ਜਸਟਿਸ ਨਵਾਬ ਸਿੰਘ, ਸਾਬਕਾ ਆਈਏਐਸ ਐਚਸੀ ਚੌਧਰੀ, ਸਾਬਕਾ ਬੈਚ ਚਾਂਸਲਰ ਰਾਧੇ ਸ਼ਆਮ ਸ਼ਰਮਾ ਜਸਪਾਲ ਸ਼ਰਮਾ ਐਮ ਐਸ ਚੋਪੜਾ ਰਣਵੀਰ ਸਿੰਘ ਨੇ ਸਾਂਝੀ ਪ੍ਰੈਸ ਕਾਨਫਰਸ ਦੌਰਾਨ ਕਿਹਾ ਕਿ ਹਰਿਆਣਾ ਦੀ ਵੱਖਰੀ ਰਾਜਧਾਨੀ ਵੱਖਰਾ ਹਾਈ ਕੋਰਟ ਦੀ ਮੰਗ ਇਹ ਹਰਿਆਣਾ ਦੇ ਲੋਕਾਂ ਦੀ ਸਮਾਜਿਕ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਉਹ ਵੱਖਰੀ ਰਾਜਧਾਨੀ ਤੇ ਵੱਖਰੀ ਹਾਈ ਕੋਰਟ ਦੀ ਮੰਗ ਕਰ ਰਹੇ ਹਨ ਪਰ ਚੰਡੀਗੜ੍ਹ ਤੇ ਹਰਿਆਣੇ ਦਾ ਹੱਕ ਛੱਡਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣਾ ਦੇਸ਼ ਦਾ ਇੱਕੋ ਇੱਕ ਅਜਿਹਾ ਰਾਜ ਹੈ ਜਿਸ ਦੀ ਆਪਣੀ ਕੋਈ ਰਾਜਧਾਨੀ ਨਹੀਂ ਹੈ ਅਤੇ ਲੋਕਾਂ ਦੀ ਪਾਇਆ ਤੋਂ ਉਲਟ ਚੰਡੀਗੜ੍ਹ ਦੇ ਵਿੱਚ ਦਫਤਰੀ ਭਾਸ਼ਾ ਵਰਤੀ ਜਾਂਦੀ ਹੈ।
ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨ ਪੰਚਕੂਲਾ ਵਿੱਚ ਬਣਿਆ ਹੋਇਆ ਹੈ ਪਰ ਦੁਨੀਆਂ ਦੇ ਨਕਸ਼ੇ ਤੇ ਉਹ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਅਖਵਾਉਂਦਾ ਹੈ ਇਸੇ ਤਰ੍ਹਾਂ ਏਅਰਪੋਰਟ ਵਿੱਚ ਹਰਿਆਣਾ ਦਾ ਹਿੱਸਾ ਹੈ ਪਰ ਉਹ ਏਅਰਪੋਰਟ ਮੋਹਾਲੀ ਦਾ ਅਖਵਾਉਂਦਾ ਹੈ ਉਹਨਾਂ ਕਿਹਾ ਕਿ ਲਗਾਤਾਰ ਹਰਿਆਣਾ ਨਾਲ ਭੇਦ ਭਾਵ ਹੋ ਰਿਹਾ ਹੈ।